ਨਵੀਂ ਦਿੱਲੀ, 11 ਅਕਤੂਬਰ, ਦੇਸ਼ ਕਲਿਕ ਬਿਊਰੋ :
ਕ੍ਰਾਈਮ ਬ੍ਰਾਂਚ ਨੇ ਪੱਛਮੀ ਦਿੱਲੀ ਦੇ ਰਮੇਸ਼ ਨਗਰ ਇਲਾਕੇ ‘ਚ ਕਿਰਾਏ ਦੀ ਦੁਕਾਨ ਤੋਂ 208 ਕਿਲੋ ਕੋਕੀਨ ਬਰਾਮਦ ਕੀਤੀ। ਅੰਤਰਰਾਸ਼ਟਰੀ ਬਾਜ਼ਾਰ ‘ਚ ਇਸ ਦੀ ਕੀਮਤ 2,080 ਕਰੋੜ ਰੁਪਏ ਹੈ।
ਇਹ ਨਸ਼ੀਲੇ ਪਦਾਰਥ ਸਨੈਕਸ ਦੇ 20-25 ਪੈਕਟਾਂ ਵਿੱਚ ਛੁਪਾਏ ਹੋਏ ਸਨ। ਇਨ੍ਹਾਂ ਪੈਕੇਟਾਂ ‘ਤੇ ‘ਟੈਸਟੀ ਟ੍ਰੀਟ’ ਅਤੇ ‘ਚਟਪਟਾ ਮਿਕਸਚਰ’ ਲਿਖਿਆ ਹੋਇਆ ਸੀ। ਇਸਨੂੰ ਯੂਨਾਈਟਿਡ ਕਿੰਗਡਮ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਦੁਆਰਾ ਇੱਥੇ ਰੱਖਿਆ ਗਿਆ ਸੀ। ਪੁਲਿਸ ਦੀ ਛਾਪੇਮਾਰੀ ਤੋਂ ਪਹਿਲਾਂ ਹੀ ਉਹ ਫਰਾਰ ਹੋ ਗਿਆ। ਉਸ ਨੇ ਕੱਪੜੇ ਦੇ ਕਾਰੋਬਾਰ ਲਈ ਕੁਝ ਦਿਨ ਪਹਿਲਾਂ ਦੁਕਾਨ ਕਿਰਾਏ ’ਤੇ ਲਈ ਸੀ। ਦੁਕਾਨ ਮਾਲਕ ਸਮੇਤ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸੋਨੇ ਚਾਂਦੀ ਦੀਆਂ ਕੀਮਤਾਂ ’ਚ ਘਟੀਆਂ
ਜਿਕਰਯੋਗ ਹੈ ਕਿ 8 ਦਿਨ ਪਹਿਲਾਂ ਦਿੱਲੀ ਪੁਲਿਸ ਨੇ ਮਹੀਪਾਲਪੁਰ ਇਲਾਕੇ ਵਿੱਚ ਛਾਪੇਮਾਰੀ ਕਰਕੇ ਇਸ ਸਿੰਡੀਕੇਟ ਨਾਲ ਸਬੰਧਤ 5 ਹਜ਼ਾਰ ਕਰੋੜ ਰੁਪਏ ਦੀ ਕੋਕੀਨ ਜ਼ਬਤ ਕੀਤੀ ਸੀ।