ਨਵੀਂ ਦਿੱਲੀ, 11 ਅਕਤੂਬਰ, ਦੇਸ਼ ਕਲਿਕ ਬਿਊਰੋ :
ਹੈਦਰਾਬਾਦ ਤੋਂ ਦਿੱਲੀ ਜਾ ਰਹੀ ਵਿਸਤਾਰਾ ਦੀ ਫਲਾਈਟ UK880 ਦੀ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕੀਤੀ ਗਈ। ਸ਼ਾਮ 6.35 ‘ਤੇ ਉਡਾਣ ਭਰਨ ਵਾਲੀ ਫਲਾਈਟ ਦੇ ਪਾਇਲਟ ਨੂੰ ਟੇਕ ਆਫ ਤੋਂ ਥੋੜ੍ਹੀ ਦੇਰ ਬਾਅਦ ਹੀ ਤਕਨੀਕੀ ਖਰਾਬੀ ਦਾ ਪਤਾ ਲੱਗਾ।
ਪਾਇਲਟ ਨੇ ਫਲਾਈਟ ਨੂੰ 7:23 ‘ਤੇ ਹੈਦਰਾਬਾਦ ਵਾਪਸ ਲੈਂਡ ਕੀਤਾ।ਫਲਾਈਟ ‘ਚ ਕਾਂਗਰਸੀ ਸੰਸਦ ਮੈਂਬਰ ਦਾਨਿਸ਼ ਅਲੀ ਵੀ ਸਨ। ਲੈਂਡਿੰਗ ਤੋਂ ਬਾਅਦ ਉਨ੍ਹਾਂ ਨੇ ਐਕਸ ‘ਤੇ ਲਿਖਿਆ ਕਿ ਰੱਬ ਦਾ ਸ਼ੁਕਰ ਹੈ। ਅੱਜ ਵਿਸਤਾਰਾ ਫਲਾਈਟ ਵਿੱਚ ਸਫਰ ਕਰਨਾ ਇੱਕ ਡਰਾਉਣਾ ਅਨੁਭਵ ਸੀ।ਅਸੀਂ ਅੱਧਾ ਘੰਟਾ ਅਸਮਾਨ ਵਿੱਚ ਚੱਕਰ ਲਾਉਂਦੇ ਰਹੇ। ਇਹ ਬਹੁਤ ਤਣਾਅ ਭਰਿਆ ਸਮਾਂ ਸੀ। ਆਖਰਕਾਰ ਪਾਇਲਟ ਨੇ ਹੈਦਰਾਬਾਦ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ।
ਇਹ ਵੀ ਪੜ੍ਹੋ: ਭਰਾ ਨੇ ਕੀਤਾ ਭਰਾ ਦਾ ਕਤਲ
ਦਾਨਿਸ਼ ਅਲੀ ਨੇ ਆਪਣੀ ਪੋਸਟ ਦੇ ਨਾਲ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਵਿੱਚ ਇੱਕ ਕਰੂ ਮੈਂਬਰ ਦੀ ਗੱਲ ਕਰਨ ਦੀ ਆਵਾਜ਼ ਸੁਣਾਈ ਦਿੰਦੀ ਹੈ।
7 ਘੰਟੇ ਦੀ ਦੇਰੀ ਤੋਂ ਬਾਅਦ ਫਲਾਈਟ ਨੇ ਹੈਦਰਾਬਾਦ ਏਅਰਪੋਰਟ ਤੋਂ ਰਾਤ 1 ਵਜੇ ਦੇ ਕਰੀਬ ਉਡਾਣ ਭਰੀ ਅਤੇ ਕਰੀਬ 2:30 ਵਜੇ ਦਿੱਲੀ ਪਹੁੰਚੀ।