ਗਾਂਧੀਨਗਰ, 12 ਅਕਤੂਬਰ, ਦੇਸ਼ ਕਲਿਕ ਬਿਊਰੋ :
ਗੁਜਰਾਤ ਦੇ ਮੇਹਸਾਣਾ ਜ਼ਿਲੇ ‘ਚ ਅੱਜ ਸ਼ਨੀਵਾਰ ਨੂੰ ਟੈਂਕ ਦੀ ਖੁਦਾਈ ਕਰ ਰਹੇ ਮਜ਼ਦੂਰਾਂ ‘ਤੇ ਮਿੱਟੀ ਡਿੱਗ ਗਈ। ਹਾਦਸੇ ਵਿੱਚ 7 ਮਜ਼ਦੂਰਾਂ ਦੀ ਮੌਤ ਹੋ ਗਈ। 19 ਸਾਲਾ ਲੜਕੇ ਨੂੰ ਜ਼ਿੰਦਾ ਬਚਾਇਆ ਗਿਆ। ਇਹ ਹਾਦਸਾ ਮਹਿਸਾਣਾ ਤੋਂ ਕਰੀਬ 37 ਕਿਲੋਮੀਟਰ ਦੂਰ ਜਸਲਪੁਰ ਪਿੰਡ ਨੇੜੇ ਵਾਪਰਿਆ।
ਪੁਲਿਸ ਨੇ ਦੱਸਿਆ ਕਿ ਪਿੰਡ ਜਸਲਪੁਰ ਵਿੱਚ ਇੱਕ ਫੈਕਟਰੀ ਲਈ ਕਈ ਮਜ਼ਦੂਰ ਜ਼ਮੀਨਦੋਜ਼ ਟੈਂਕ ਦੀ ਖੁਦਾਈ ਕਰ ਰਹੇ ਸਨ ਜਦੋਂ ਮਿੱਟੀ ਹੇਠਾਂ ਦੱਬ ਗਈ। 7 ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਦੋ ਤੋਂ ਤਿੰਨ ਮਜ਼ਦੂਰ ਅਜੇ ਵੀ ਮਿੱਟੀ ਹੇਠ ਦੱਬੇ ਹੋਣ ਦੀ ਸੰਭਾਵਨਾ ਹੈ। ਬਚਾਅ ਕਾਰਜ ਜਾਰੀ ਹੈ।
ਸਟੀਲ ਆਈਨੌਕਸ ਸਟੇਨਲੈਸ ਪ੍ਰਾਈਵੇਟ ਲਿਮਟਿਡ ਵਿਖੇ ਹੋਏ ਹਾਦਸੇ ਤੋਂ ਬਾਅਦ ਜੇਸੀਬੀ ਦੀ ਮਦਦ ਨਾਲ ਮਿੱਟੀ ਕੱਢੀ ਜਾ ਰਹੀ ਹੈ। ਕੰਪਨੀ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਹੈ। ਜਦੋਂ ਮਜ਼ਦੂਰ ਟੈਂਕ ਦੀ ਖੁਦਾਈ ਕਰ ਰਹੇ ਸਨ ਤਾਂ ਅਚਾਨਕ ਮਿੱਟੀ ਡਿੱਗ ਗਈ।ਮੌਕੇ ‘ਤੇ ਪੰਜ ਐਂਬੂਲੈਂਸ, ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਜੂਦ ਹਨ।05:08 PM