ਚੰਡੀਗੜ੍ਹ, 12 ਅਕਤੂਬਰ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਜੀਂਦ ਜਿਲ੍ਹੇ ‘ਚ ਹਲਕਾ ਜੁਲਾਨਾ ਦੇ ਨਾਂ ‘ਤੇ ਬਣੇ ਵਟਸਐਪ ਗਰੁੱਪ ‘ਚ ਇਕ ਵਿਅਕਤੀ ਨੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਹ ਉਹੀ ਵਿਧਾਨ ਸਭਾ ਹੈ ਜਿੱਥੋਂ ਓਲੰਪੀਅਨ ਪਹਿਲਵਾਨ ਵਿਨੇਸ਼ ਫੋਗਾਟ ਨੇ ਚੋਣ ਜਿੱਤੀ ਹੈ। ਜਿਸ ਗਰੁੱਪ ‘ਚ ਉਸ ਨੇ ਧਮਕੀ ਦਿੱਤੀ ਸੀ, ਉਹ ਵਿਨੇਸ਼ ਫੋਗਾਟ ਦੇ ਪਤੀ ਸੋਮਬੀਰ ਰਾਠੀ ਦੇ ਨਾਂ ‘ਤੇ ਬਣਾਇਆ ਗਿਆ ਸੀ।
ਧਮਕੀ ਦੇਣ ਵਾਲੇ ਵਿਅਕਤੀ ਨੇ ਵਟਸਐਪ ਗਰੁੱਪ ‘ਚ ਲਿਖਿਆ ਕਿ ਜੋ ਵੀ ਮੁੱਖ ਮੰਤਰੀ ਬਣੇਗਾ, ਮੈਂ ਉਸ ਨੂੰ ਗੋਲੀ ਮਾਰ ਦਿਆਂਗਾ, ਜਿਸ ਤਰ੍ਹਾਂ ਗੋਡਸੇ ਨੇ ਮਹਾਤਮਾ ਗਾਂਧੀ ਨੂੰ ਗੋਲੀ ਮਾਰੀ ਸੀ।ਜਿਕਰਯੋਗ ਹੈ ਕਿ ਸੂਬੇ ਵਿੱਚ ਭਾਜਪਾ ਨੂੰ ਬਹੁਮਤ ਮਿਲ ਗਿਆ ਹੈ। ਜਿਸ ਤੋਂ ਬਾਅਦ ਨਾਇਬ ਸੈਣੀ ਅਗਲੇ ਸੀਐਮ ਬਣਨ ਜਾ ਰਹੇ ਹਨ। ਇਸ ਸਮੇਂ ਉਹ ਕਾਰਜਕਾਰੀ ਮੁੱਖ ਮੰਤਰੀ ਵੀ ਹਨ। ਥਾਣਾ ਜੁਲਾਨਾ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Published on: ਅਕਤੂਬਰ 12, 2024 1:32 ਬਾਃ ਦੁਃ