ਪੰਜਾਬ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਫੂਕਿਆ
ਲੁਧਿਆਣਾ, 12 ਅਕਤੂਬਰ: ਦੇਸ਼ ਕਲਿੱਕ ਬਿਓਰੋ
ਅੱਜ ਇਲਾਕਾ ਨਿਵਾਸੀਆਂ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਬੱਗਾ ਕਲਾਂ ਵਿੱਚ ਲੱਗ ਰਹੇ ਪ੍ਰਦੂਸ਼ਿਤ ਗੈਸ ਪਲਾਂਟ ਅੱਗੇ ਵੱਡੇ ਪੱਧਰ ਤੇ ਧਰਨਾ ਦਿੱਤਾ ਗਿਆ, ਇਸ ਧਰਨੇ ਦੀ ਅਗਵਾਈ ਹਰਪਾਲ ਸਿੰਘ ਬੱਗਾ ਕਲਾਂ, ਭੁਪਿੰਦਰ ਸਿੰਘ ਕੁਤਬੇਵਾਲ, ਤੇ ਬੂਟਾ ਸਿੰਘ ਨੰਬਰਦਾਰ, ਵੱਲੋਂ ਕੀਤੀ ਗਈ। ਅੱਜ ਦੇ ਧਰਨੇ ਵਿੱਚ ਕੈਂਸਰ ਗੈਸ ਫੈਕਟਰੀਆਂ ਵਿਰੋਧੀ ਤਾਲਮੇਲ ਸੰਘਰਸ਼ ਕਮੇਟੀ ਦੇ ਕੁਆਡੀਨੇਟਰ ਡਾ ਸੁਖਦੇਵ ਸਿੰਘ ਭੂਦੜੀ, ਡਾ ਬਲਵਿੰਦਰ ਸਿੰਘ ਔਲਖ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਗੁਰਪ੍ਰੀਤ ਸਿੰਘ ਨੂਰਪੁਰਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੋਂ ਹਾਕਮ ਸਿੰਘ ਭੱਟੀਆ,ਜਲ ਸਪਲਾਈ ਅਤੇ ਸੈਨੀਟੇਸ਼ਨ ਠੇਕਾ ਮੁਲਾਜ਼ਮ ਯੂਨੀਅਨ ਜਗਜੀਤ ਸਿੰਘ, ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਸ਼ਮਸ਼ੇਰ ਸਿੰਘ ਲਾਡੋਵਾਲ ਅਤੇ ਸਤਨਾਮ ਸਿੰਘ ਸਰਪੰਚ ਚਾਹੜ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਇਸ ਪ੍ਰਦੂਸ਼ਿਤ ਗੈਸ ਪਲਾਂਟ ਨੂੰ ਬੰਦ ਕਰਵਾਉਣ ਲਈ ਪੂਰਨ ਤੌਰ ਤੇ ਸਮਰਥਨ ਦੇਣ ਦਾ ਐਲਾਨ ਕੀਤਾ। ਇਨ੍ਹਾਂ ਧਰਨਾਕਾਰੀਆਂ ਨੇ ਦੱਸਿਆ ਕਿ ਲੁਧਿਆਣਾ ਪ੍ਰਸ਼ਾਸਨ ਵੱਲੋਂ ਸਾਡੇ ਮੰਗ-ਪੱਤਰਾਂ ਤੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅਸੀ ਅੱਜ 26ਵੇਂ ਦਿਨ ਇਸ ਕੈਂਸਰ ਗੈਸ ਪਲਾਂਟ ਦੇ ਮੁੱਖ ਗੇਟ ਅੱਗੇ ਪੰਜਾਬ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਫੂਕਿਆ ਗਿਆ,ਵੱਖ ਵੱਖ ਬੁਲਾਰਿਆਂ ਨੇ ਲੁਧਿਆਣਾ ਜ਼ਿਲ੍ਹੇ ਵਿੱਚ ਸੱਤ ਹੋਰ ਚੱਲ ਕੈਂਸਰ ਗੈਸ ਪਲਾਂਟ ਅੱਗੇ ਧਰਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੈਂਸਰ ਵੰਡ ਰਹੇ ਪਲਾਂਟ ਨੂੰ ਕਿਸੇ ਵੀ ਕੀਮਤ ਵਿੱਚ ਲੱਗਣ ਨਹੀਂ ਦਿੱਤਾ ਜਾਵੇਗਾ, ਉਨ੍ਹਾਂ ਦੱਸਿਆ ਕਿ ਇਕ ਪਾਸੇ ਪੰਜਾਬ ਸਰਕਾਰ ਸੰਘਰਸ਼ ਕਮੇਟੀ ਨਾਲ ਮੀਟਿੰਗਾਂ ਕਰ ਰਹੀ ਹੈ ਦੂਜੇ ਪਾਸੇ ਲੁਧਿਆਣਾ ਪ੍ਰਸ਼ਾਸਨ ਚੱਲ ਰਹੇ ਧਰਨਿਆਂ ਨੂੰ ਧੱਕੇ ਨਾਲ ਖਾਲੀ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਬੁਲਾਰਿਆਂ ਨੇ ਇਕ ਸੁਰ ਹੋਕੇ ਕਿਹਾ ਕਿ ਲਾਡੋਵਾਲ ਤੋਂ ਹੰਬੜਾਂ ਰੋਡ ਤੇ ਸਥਿਤ ਪਿੰਡ ਬੱਗਾ ਕਲਾਂ ਅਤੇ ਚਾਹੜ ਦੇ ਵਿਚਕਾਰ ਰਿਲਾਇੰਸ ਕੰਪਨੀ ਵੱਲੋਂ ਕੈਂਸਰ ਗੈਸ ਪਲਾਂਟ ਲਗਾਉਣ ਦਾ ਕੰਮ ਤੁਰੰਤ ਬੰਦ ਕੀਤਾ ਜਾਵੇ। ਇਸ ਗੈਸ ਪਲਾਂਟ ਦੇ ਲੱਗਣ ਨਾਲ ਭਵਿੱਖ ਵਿੱਚ ਸਾਡੇ ਪਿੰਡਾਂ ਨੂੰ ਬਹੁਤ ਹੀ ਘਾਤਕ ਚਮੜੀ,ਦਿਲ ਅਤੇ ਸਾਹ ਦੇ ਰੋਗ ਸਮੇਂਤ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ। ਗੈਸ ਬਣਾਉਣ ਲਈ ਵਰਤੋ ਵਿੱਚ ਲਏ ਜਾਣ ਵਾਲੇ ਗੋਹੇ ਅਤੇ ਪਰਾਲੀ ਨੂੰ ਜਮਾਂ ਕਰਕੇ ਰੱਖੇ ਜਾਣ ਦੇ ਭਵਿੱਖ ਵਿੱਚ ਵੱਡੇ ਨੁਕਸਾਨ ਹੋਣਗੇ। ਗੈਸ ਬਣਾਉਣ ਲਈ ਇਸ ਨੂੰ ਗਾਲਣ ਲਈ ਲੱਖਾਂ ਲੀਟਰ ਪਾਣੀ ਧਰਤੀ ਹੇਠੋਂ ਕੱਢਿਆ ਜਾਵੇਗਾ ਅਤੇ ਵੇਸਟ ਜ਼ਹਿਰੀਲਾ ਪਾਣੀ ਧਰਤੀ ਦੀ ਸਤਹ ਤੇ ਜਾਂ ਹੇਠਾ ਸੁਟਿਆ ਜਾਵੇਗਾ। ਜਿਸ ਨਾਲ ਇਲਾਕੇ ਦਾ ਹਵਾ ਅਤੇ ਪਾਣੀ ਦੂਸ਼ਿਤ ਹੋਣ ਨਾਲ ਮੱਖੀਆਂ ਮੱਛਰ ਦੀ ਭਰਮਾਰ ਪੈਂਦਾ ਹੋਣ ਦਾ ਖ਼ਤਰਾ ਹੈ। ਜਿਸ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ,ਦਿਲ ਦੇ ਰੋਗ ਅਤੇ ਚਮੜੀ ਦੇ ਭਿਆਨਕ ਰੋਗ ਪੈਦਾ ਹੋਣਗੇ। ਕਿ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ।ਇਸ ਸਮੇਂ ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਦੁਬਾਰਾ ਅਪੀਲ ਕੀਤੀ ਗਈ ਕਿ ਇਸ ਪਲਾਂਟ ਨੂੰ ਤੁਰੰਤ ਪ੍ਰਭਾਵ ਬੰਦ ਕੀਤਾ ਜਾਵੇ। ਅੱਜ ਦੇ ਧਰਨੇ ਵਿੱਚ ਇਲਾਕੇ ਦੇ ਪਿੰਡਾਂ ਦੀਆਂ ਔਰਤਾਂ ਨੇ ਕੀਤੀ ਸ਼ਮੂਲੀਅਤ ਗਈ।