ਹਾਈਡ੍ਰੌਲਿਕ ਸਿਸਟਮ ਫੇਲ੍ਹ ਹੋਣ ਕਾਰਨ ਏਅਰ ਇੰਡੀਆ ਐਕਸਪ੍ਰੈਸ ਉਡਾਣ ਦੀ ਐਮਰਜੈਂਸੀ ਲੈਂਡਿੰਗ

ਰਾਸ਼ਟਰੀ

ਨਵੀਂ ਦਿੱਲੀ, 12 ਅਕਤੂਬਰ, ਦੇਸ਼ ਕਲਿਕ ਬਿਊਰੋ :
ਤਿਰੂਚਲਾਪੱਲੀ ਤੋਂ ਸ਼ਾਰਜਾਹ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਸ਼ੁੱਕਰਵਾਰ ਸ਼ਾਮ ਨੂੰ 5.40 ਵਜੇ ਉਡਾਣ ਭਰਦੇ ਹੀ ਜਹਾਜ਼ ਦਾ ਹਾਈਡ੍ਰੌਲਿਕ ਸਿਸਟਮ ਫੇਲ ਹੋ ਗਿਆ। ਇਸ ਤੋਂ ਬਾਅਦ ਜਹਾਜ਼ ਕਰੀਬ 3 ਘੰਟੇ ਤੱਕ ਅਸਮਾਨ ‘ਚ ਚੱਕਰ ਲਾਉਂਦਾ ਰਿਹਾ। ਇਸ ਤੋਂ ਬਾਅਦ ਰਾਤ ਕਰੀਬ 8.15 ਵਜੇ ਜਹਾਜ਼ ਸੁਰੱਖਿਅਤ ਉਤਰ ਗਿਆ।

ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਨੰਬਰ AXB 613 ਵਿੱਚ 141 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਖਰਾਬੀ ਦਾ ਪਤਾ ਲੱਗਦੇ ਹੀ ਏਅਰਪੋਰਟ ‘ਤੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਪਾਇਲਟ ਜਹਾਜ਼ ‘ਚ ਮੌਜੂਦ ਈਂਧਨ ਨੂੰ ਘੱਟ ਕਰਨ ਲਈ ਅਸਮਾਨ ‘ਚ ਚੱਕਰ ਲਗਾ ਰਿਹਾ ਸੀ।

Latest News

Latest News

Leave a Reply

Your email address will not be published. Required fields are marked *