ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦਾ ਚੋਣ ਇਜਲਾਸ 16-17 ਨਵੰਬਰ ਨੂੰ

ਪੰਜਾਬ

ਚੰਡੀਗੜ੍ਹ 13 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਲੋਕ ਨਿਰਮਾਣ ਵਿਭਾਗ ਦੇ ਵੱਖ ਵੱਖ ਵਿੰਗਾਂ ਵਿੱਚ ਕੰਮ ਕਰਦੀ ਸਿਰਮੌਰ ਜਥੇਬੰਦੀ ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ (ਸਬੰਧਤ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 14062 ਵਿੱਚ ਚੰਡੀਗੜ੍ਹ) ਦਾ ਚੋਣ ਇਜਲਾਸ 16-17 ਨਵੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਣ ਜਾ ਰਿਹਾ ਹੈ। ਜਥੇਬੰਦੀ ਦੇ ਸੂਬਾ ਆਗੂ ਕਿਸ਼ੋਰ ਚੰਦ ਗਾਜ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪਹਿਲਾਂ ਸਾਰੇ ਜਿਲ੍ਹਿਆਂ ਤੇ ਬਰਾਂਚਾਂ ਦੀਆਂ ਚੋਣਾ ਕੀਤੀਆਂ ਗਈਆਂ ਸੁਬਾਈ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ,ਜਨਰਲ ਸਕੱਤਰ ਅਨਿਲ ਕੁਮਾਰ ਬਰਨਾਲਾ,ਕੈਸ਼ੀਅਰ ਗੁਰਵਿੰਦਰ ਖਮਾਣੋ, ਜਸਵੀਰ ਸਿੰਘ ਖੋਖਰ,ਅਮਰੀਕ ਸਿੰਘ, ਜਤਿੰਦਰ ਸਿੰਘ, ਸੁਖਚੈਨ ਸਿੰਘ ,ਹਰਪ੍ਰੀਤ ਗਰੇਵਾਲ,ਬਲਰਾਜ ਮੌੜ,ਦਰਸ਼ਨ ਚੀਮਾ, ਸਤਨਾਮ ਸਿੰਘ, ਸੁਖਦੇਵ ਚੰਗਾਲੀਵਾਲਾ, ਬਲਜਿੰਦਰ ਸਿੰਘ, ਸੁਰਿੰਦਰ ਸਿੰਘ,ਕਰਮ ਸਿੰਘ ਰੋਪੜ, ਗੁਰਦਰਸ਼ਨ ਸਿੰਘ,ਪੁਸ਼ਪਿੰਦਰ ਕੁਮਾਰ,ਕੁਲਵੀਰ ਢਾਬਾ,ਗੁਰਮੀਤ ਸਿੰਘ, ਸੁਖਦੇਵ ਸਿੰਘ ਜਾਜਾ,ਅੰਗਰੇਜ ਸਿੰਘ, ਸਤਿਅਮ ਪ੍ਰਕਾਸ਼,ਰਣਵੀਰ ਸਿੰਘ ਟੂਸੇ,ਕਿਸ਼ੋਰ ਚੰਦ ਗਾਜ, ਰਜਿੰਦਰ ਕੁਮਾਰ ਮਹਿਰਾ,ਪੂਰਨ ਸਿੰਘ ਸੰਧੂ, ਰਾਜਵੀਰ ਭਿੱਖੀ, ਅਮਰਜੀਤ ਕੁਮਾਰ, ਮੋਹਣ ਸਿੰਘ ਪੂਨੀਆ, ਰਣਜੀਤ ਸਿੰਘ, ਪ੍ਰੇਮ ਕੁਮਾਰ, ਫੁੰਮਣ ਸਿੰਘ ਕਾਠਗੜ, ਕਰਮਾ ਪੂਰੀ, ਲਖਵੀਰ ਭਾਗੀਵਾਂਦਰ, ਨਿਰਮਲ ਸਿੰਘ,ਅਲਕਚੰਦ ਸਿੰਘ ਨੇ ਕਿਹਾ ਕਿ ਅਜਲਾਸ ਵਿੱਚ ਜਿੱਥੇ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆਂ ਕਰ ਰਹੀ ਹੈ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਪੇ ਕਮਿਸ਼ਨ ਦੇ ਬਕਾਏ ਰਿਲੀਜ਼ ਕਰਨਾ ਰਹਿੰਦੀਆਂ ਡੀਏ ਦੀਆਂ ਕਿਸਤਾਂ ਜਾਰੀ ਕਰਨੀਆਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ ਪੰਜਾਬ ਦੇ 16-17 ਨਵੰਬਰ ਨੂੰ ਜਲੰਧਰ ਵਿਖੇ ਹੋਣ ਵਾਲੇ ਸੁਬਾਈ ਅਜਲਾਸ ਦੌਰਾਨ ਅਗਲੇ ਸੰਘਰਸ਼ਾਂ ਦੀ ਰੂਪ ਰੇਖਾ ਵੀ ਤਿਆਰ ਕਰਨਗੇ ਇਜਲਾਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਡੈਲੀਗੇਟ ਸ਼ਾਮਿਲ ਹੋਣਗੇ। ਅਤੇ ਅਗਲੇ ਤਿੰਨ ਸਾਲ ਲਈ ਨਵੀਂ ਸੂਬਾ ਕਮੇਟੀ ਦੀ ਚੋਣ ਕੀਤੀ ਜਾਵੇਗੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।