ਮੋਹਾਲੀ, 13 ਅਕਤੂਬਰ 2024, ਦੇਸ਼ ਕਲਿੱਕ ਬਿਓਰੋ :
ਅੱਜ ਡੀਐਸਪੀ ਹਰਸਿਮਰਨ ਸਿੰਘ ਬੱਲ ਵੇਵ ਇਸਟੇਟ ਸੈਕਟਰ 85 ਮੋਹਾਲੀ ਵਿਖੇ ਪਹੁੰਚੇ ਤੇ ਸੈਕਟਰ ਨਿਵਾਸੀਆ ਨਾਲ ਭਰਵੀ ਮੀਟਿੰਗ ਕੀਤੀ। ਵੇਵ ਇਸਟੇਟ ਨਿਵਾਸੀਆ ਨੇ ਆਪਣੀਆਂ ਸਮੱਸਿਆਵਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡੀਐਸਪੀ ਬੱਲ ਨੇ ਸੈਕਟਰ ਨਿਵਾਸੀਆ ਦੀਆ ਸਮੱਸਿਆਵਾ ਨੂੰ ਗੰਭੀਰਤਾ ਨਾਲ ਸੁਣਿਆ ਤੇ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ।ਉਹਨਾ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਵੀ ਸਮੱਸਿਆ ਆਉਦੀ ਹੈ ਤਾ ਉਹ ਬਿਨਾ ਝਿਜਕ ਮੇਰੇ ਧਿਆਨ ਵਿੱਚ ਲਿਆਉਣ ।ਇਸ ਮੌਕੇ ਤੇ ਵੱਡੀ ਗਿਣਤੀ ਵਿਚ ਮੌਜੂਦ ਸੈਕਟਰ ਨਿਵਾਸੀਆ ਨੇ ਡੀਐਸਪੀ ਬੱਲ ਨੂੰ ਸ਼ਾਲ (ਲੋਈ) ਦੇਕੇ ਸਨਮਾਨਿਤ ਕੀਤਾ ਤੇ ਸੈਕਟਰ ਨਿਵਾਸੀਆ ਦੀਆ ਸਮੱਸਿਆਵਾ ਸੁਣਨ ਲਈ ਵੇਵ ਇਸਟੇਟ ਵਿਚ ਪਹੁੰਚਣ ਲਈ ਧੰਨਵਾਦ ਕੀਤਾ।
Published on: ਅਕਤੂਬਰ 13, 2024 7:42 ਬਾਃ ਦੁਃ