ਲਖਨਊ, 14 ਅਕਤੂਬਰ, ਦੇਸ਼ ਕਲਿਕ ਬਿਊਰੋ :
ਉੱਤਰ ਪ੍ਰਦੇਸ਼ ਦੇ ਬਹਿਰਾਇਚ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਹੈ। ਹਜ਼ਾਰਾਂ ਦੀ ਭੀੜ ਨੇ ਹਸਪਤਾਲ ਨੂੰ ਅੱਗ ਲਾ ਦਿੱਤੀ। ਕਈ ਸ਼ੋਅਰੂਮ ਅਤੇ ਦੁਕਾਨਾਂ ਸੜ ਗਈਆਂ। ਭੀੜ ਨੂੰ ਦੇਖ ਕੇ ਪੁਲਿਸ ਨੂੰ ਪਿੱਛੇ ਹਟਣਾ ਪਿਆ। ਨੇੜਲੇ ਜ਼ਿਲ੍ਹਿਆਂ ਤੋਂ ਹੋਰ ਬਲ ਮੰਗਵਾਏ ਗਏ ਹਨ। ਹਿੰਸਾ ਪ੍ਰਭਾਵਿਤ ਇਲਾਕੇ ‘ਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ।
ਐਤਵਾਰ ਨੂੰ ਹਰਦੀ ਇਲਾਕੇ ਵਿੱਚ ਦੁਰਗਾ ਮੂਰਤੀ ਵਿਸਰਜਨ ਦੌਰਾਨ ਡੀਜੇ ਵਜਾਉਣ ਨੂੰ ਲੈ ਕੇ ਦੂਜੇ ਭਾਈਚਾਰੇ ਨਾਲ ਝਗੜਾ ਹੋ ਗਿਆ ਸੀ। ਇਸ ਦੌਰਾਨ ਹਿੰਸਾ ਭੜਕ ਗਈ। ਪਥਰਾਅ ਅਤੇ ਅੱਗਜ਼ਨੀ ਦੇ ਨਾਲ-ਨਾਲ 20 ਤੋਂ ਵੱਧ ਰਾਊਂਡ ਫਾਇਰਿੰਗ ਵੀ ਹੋਈ। ਇਸ ਵਿੱਚ 22 ਸਾਲਾ ਰਾਮ ਗੋਪਾਲ ਮਿਸ਼ਰਾ ਦੀ ਮੌਤ ਹੋ ਗਈ।
ਪੋਸਟਮਾਰਟਮ ਤੋਂ ਬਾਅਦ ਸਵੇਰੇ ਜਦੋਂ ਲਾਸ਼ ਘਰ ਪਹੁੰਚੀ ਤਾਂ 5-6 ਹਜ਼ਾਰ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲਾਸ਼ ਨੂੰ ਲੈ ਕੇ ਲੋਕਾਂ ਨੇ ਕਰੀਬ 5 ਕਿਲੋਮੀਟਰ ਤੱਕ ਦਾ ਸਫਰ ਤੈਅ ਕੀਤਾ। ਜਦੋਂ ਪੁਲਿਸ ਨੇ ਸਮਝਾਇਆ ਤਾਂ ਪਰਿਵਾਰ ਵਾਲੇ ਲਾਸ਼ ਘਰ ਲੈ ਗਏ ਪਰ ਲੋਕ ਉਥੋਂ ਨਹੀਂ ਹਟੇ।ਇਸ ਤੋਂ ਬਾਅਦ ਭੀੜ ਨੇ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ।01:57 PM