ਮਨੀਪੁਰ ‘ਚ ਹਿੰਸਾ ਦੇ ਸ਼ਾਂਤਮਈ ਹੱਲ ਲਈ ਕੂਕੀ ਅਤੇ ਮੈਤੇਈ ਭਾਈਚਾਰੇ ਅੱਜ ਪਹਿਲੀ ਵਾਰ ਕਰਨਗੇ ਗੱਲਬਾਤ

ਰਾਸ਼ਟਰੀ

ਨਵੀਂ ਦਿੱਲੀ, 15 ਅਕਤੂਬਰ, ਦੇਸ਼ ਕਲਿਕ ਬਿਊਰੋ :
ਮਨੀਪੁਰ ਵਿੱਚ ਪਿਛਲੇ ਇੱਕ ਸਾਲ ਤੋਂ ਚੱਲ ਰਹੀ ਜਾਤੀ ਹਿੰਸਾ ਦਰਮਿਆਨ ਕੂਕੀ ਅਤੇ ਮੈਤੇਈ ਭਾਈਚਾਰੇ ਅੱਜ 15 ਅਕਤੂਬਰ ਨੂੰ ਪਹਿਲੀ ਵਾਰ ਗੱਲਬਾਤ ਕਰਨ ਜਾ ਰਹੇ ਹਨ। ਨਵੀਂ ਦਿੱਲੀ ਵਿੱਚ ਗ੍ਰਹਿ ਮੰਤਰਾਲੇ ਵੱਲੋਂ ਆਯੋਜਿਤ ਮੀਟਿੰਗ ਵਿੱਚ ਦੋਵੇਂ ਭਾਈਚਾਰਿਆਂ ਦੇ ਆਗੂ ਅਤੇ ਵਿਧਾਇਕ ਸ਼ਾਮਲ ਹੋਣਗੇ ਤਾਂ ਜੋ ਹਿੰਸਾ ਦਾ ਸ਼ਾਂਤਮਈ ਹੱਲ ਲੱਭਿਆ ਜਾ ਸਕੇ।
ਮੀਟਿੰਗ ਵਿੱਚ ਮੈਤਰੀ ਭਾਈਚਾਰੇ ਦੇ ਆਗੂ ਥੋਂਗਮ ਬਿਸ਼ਵਜੀਤ, ਸਪੀਕਰ ਥੋਕਚੋਮ ਸਤਿਆਬ੍ਰਤਾ, ਥੌਨੋਜਮ ਬਸੰਤਕੁਮਾਰ, ਖੋਂਗਬੰਤਬਮ ਇਬੋਮਚਾ, ਡਾ. ਸਪਮ ਰੰਜਨ, ਥੋਕਚੋਮ ਰਾਧੇ-ਸ਼ਿਆਮ ਅਤੇ ਟੋਂਗਬਰਾਮ ਰੋਬਿੰਦਰੋ ਸ਼ਾਮਲ ਹੋਣਗੇ।
ਦੂਜੇ ਪਾਸੇ ਕੁਕੀ ਭਾਈਚਾਰੇ ਦੇ ਆਗੂ ਲੇਟਪਾਓ ਹਾਓਕਿਪ, ਪਾਓਲੀਨਲਾਲ ਹਾਓਕਿਪ, ਹਾਓਹੋਲੇਟ ਕਿਪਗੇਨ ਹੋਣਗੇ। ਇਸ ਚਰਚਾ ‘ਚ ਨਾਗਾ ਵਿਧਾਇਕਾਂ ਅਤੇ ਮੰਤਰੀਆਂ ‘ਚ ਅਵਾਂਗਬੋ ਨਿਊਮਾਈ, ਐੱਲ. ਦੇਖੋ ਅਤੇ ਰਾਮ ਮੁਵਾਹਾ ਵੀ ਮੌਜੂਦ ਹੋਣਗੇ।06:56 AM

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।