ਲੁਧਿਆਣਾ, 15 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਲੁਧਿਆਣਾ ਜ਼ਿਲ੍ਹੇ ਦੇ ਦੋ ਸਰਪੰਚਾਂ ਲਈ ਹੋਣ ਵਾਲੀ ਚੋਣ ਰੱਦ ਕੀਤੀ ਗਈ ਹੈ। ਚੋਣ ਰੱਦ ਕਰਨ ਦਾ ਫੈਸਲਾ ਵੋਟਾਂ ਪੈਣ ਦੇ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਕੀਤਾ ਗਿਆ ਹੈ। ਇਹ ਫੈਸਲਾ ਇਸ ਲਈ ਕੀਤਾ ਕਿ ਕਿ ਐਨਓਸੀ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ ਮਿਲੀਆਂ ਸਨ। ਜਿਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ। ਪਿੰਡ ਡੱਲਾ ਅਤੇ ਪੋਨਾ ਦੀ ਹੋਣ ਵਾਲੀ ਸਰਪੰਚ ਦੀ ਚੋਣ ਰੱਦ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਚਾਇਤੀ ਚੋਣ ਡਿਊਟੀ ਵਿਚ ਤੈਨਾਤ ਪੁਲਿਸ ਮੁਲਾਜ਼ਮ ਦੀ ਭੇਤਭਰੀ ਹਾਲਤ ’ਚ ਮੌਤ



Published on: ਅਕਤੂਬਰ 15, 2024 12:48 ਬਾਃ ਦੁਃ