ਪਠਾਨਕੋਟ, 15 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਵਿੱਚ ਹੋਈਆਂ ਗ੍ਰਾਮ ਪੰਚਾਇਤੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹਨ। ਗ੍ਰਾਮ ਪੰਚਾਇਤ ਚੋਣਾਂ ਵਿੱਚ ਪੰਜਾਬ ਦੇ ਇਕ ਮੰਤਰੀ ਦੀ ਪਤਨੀ ਨੇ ਸਰਪੰਚ ਦੀ ਚੋਣ ਜਿੱਤ ਗਈ ਹੈ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਪਤਨੀ ਉਰਮਲਾ ਕੁਮਾਰ ਨੇ 350 ਵੋਟਾਂ ਦੇ ਫਰਕ ਨਾਲ ਸਰਪੰਚ ਦੀ ਚੋਣ ਜਿੱਤੀ ਹੈ।
ਇਸ ਸਬੰਧੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਆਪਣੇ ਸ਼ੋਸ਼ਲ ਮੀਡੀਆ ਉਤੇ ਪੋਸਟ ਪਾਉਂਦੇ ਹੋਏ ਕਿਹਾ ਕਿ, ‘ਅੱਜ ਬਤੌਰ ਸਰਪੰਚ ਮੇਰੇ ਪਿੰਡ ਕਟਾਰੂਚੱਕ ਦੀ ਨੁਮਾਇੰਦਗੀ ਕਰਨ ਦਾ ਲਗਾਤਾਰ ਛੇਵੀਂ ਵਾਰ ਮੌਕਾ ਮਿਲ ਰਿਹਾ ਹੈ, ਸਮੁੱਚੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ……. ਤੁਹਾਡਾ ਹਮੇਸ਼ਾ ਰਿਣੀ ਰਹਾਂਗਾ।
ਜ਼ਿਕਰਯੋਗ ਹੈ ਕਿ ਕੈਬਿਨੇਟ ਮੰਤਰੀ ਲਾਲ ਚੰਦ ਕਟਾਰੂਚੱਕ ਲਗਾਤਾਰ 25 ਸਾਲ ਇਸੇ ਪਿੰਡ ਤੋਂ ਸਰਪੰਚ ਰਹੇ ਹਨ ਅਤੇ ਹੁਣ ਉਹਨਾਂ ਦੀ ਧਰਮ ਪਤਨੀ ਸਰਪੰਚੀ ਦੀ ਚੋਣ ਲੜ ਰਹੀ ਸੀ ਜਿਸ ਨੇ ਜਿੱਤ ਪ੍ਰਾਪਤ ਕੀਤੀ ਹੈ।
Published on: ਅਕਤੂਬਰ 15, 2024 8:38 ਬਾਃ ਦੁਃ