ਜ਼ਿਲਾ ਚੋਣ ਅਫਸਰ ਨੇ ਅਮਨ ਅਮਾਨ ਨਾਲ ਵੋਟ ਪ੍ਰਕ੍ਰਿਆ ਮੁਕੰਮਲ ਹੋਣ ਤੇ ਸਮੂਹ ਜਿਲ੍ਹਾ ਵਾਸੀਆਂ ਦਾ ਕੀਤਾ ਧੰਨਵਾਦ
ਮਾਲੇਰਕੋਟਲਾ 15 ਅਕਤੂਬਰ- ਦੇਸ਼ ਕਲਿੱਕ ਬਿਓਰੋ
ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਮਾਲੇਰਕੋਟਲਾ ਦੇ ਬਲਾਕ ਮਾਲੇਰਕੋਟਲਾ ਵਿੱਚ 12 ਵਜੇ ਤੱਕ 27.8 ਪ੍ਰਤੀਸ਼ਤ, 2 ਵਜੇ ਤੱਕ 43.80ਪ੍ਰਤੀਸ਼ਤ ਅਤੇ 4 ਵਜੇ ਤੱਕ 57.81 ਪ੍ਰਤੀਸ਼ਤ, ਅਹਿਮਦਗੜ੍ਹ ਵਿੱਚ 12 ਵਜੇ ਤੱਕ 29.1 ਪ੍ਰਤੀਸ਼ਤ, 2 ਵਜੇ ਤੱਕ 45.6 ਪ੍ਰਤੀਸ਼ਤ ਅਤੇ 4 ਵਜੇ ਤੱਕ 65.1 ਪ੍ਰਤੀਸ਼ਤ ਅਤੇ ਅਮਰਗੜ੍ਹ ਵਿੱਚ 12 ਵਜੇ ਤੱਕ 27.79 ਪ੍ਰਤੀਸ਼ਤ, 2 ਵਜੇ ਤੱਕ 45.98 ਪ੍ਰਤੀਸ਼ਤ ਅਤੇ 4 ਵਜੇ ਤੱਕ 65.58 ਪ੍ਰਤੀਸ਼ਤ ਅਤੇ ਤਿੰਨਾ ਬਲਾਕਾਂ ਵਿੱਚ ਕੁੱਲ 62.24 ਪ੍ਰਤੀਸ਼ਤ ਵੋਟਿੰਗ ਹੋਈ।
ਉਹਨਾਂ ਕਿਹਾ ਕਿ ਇਸ ਮੌਕੇ ਪੁਲਿਸ ਵੱਲੋਂ ਅਮਨ ਅਮਾਨ ਨਾਲ ਵੋਟਾਂ ਪਵਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਸਮੂਹ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਵਾਰੇ ਵਾਰੀ ਪੋਲਿੰਗ ਸਟੇਸ਼ਨਾਂ ਦਾ ਜਾਇਜਾ ਲਿਆ ਗਿਆ। ਉਨ੍ਹਾਂ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਦੇ ਸਹਿਯੋਗ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਵੋਟਿੰਗ ਪ੍ਰਕਿਰਿਆ ਨੂੰ ਸ਼ਾਂਤੀਪੂਰਨ, ਵਿਵਸਥਿਤ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਉਨ੍ਹਾਂ ਨੇ ਪੋਲਿੰਗ ਅਫਸਰਾਂ, ਵਲੰਟੀਅਰਾਂ ਅਤੇ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਸਮੇਤ ਸਮੁੱਚੇ ਚੋਣ ਅਮਲੇ ਦੀ ਮਿਹਨਤ ਅਤੇ ਸਮਰਪਣ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ, ਜਿਸ ਕਾਰਨ ਸਮੁੱਚਾ ਚੋਣ ਸੁਚੱਜੇ ਤੇ ਪਾਰਦਰਸ਼ੀ ਢੰਗ ਨਾਲ ਸਿਰੇ ਚੜ੍ਹ ਸਕਿਆ।
ਪੰਚਾਇਤੀ ਚੋਣਾਂ ਦੇ ਨਤੀਜੇ ਬਾਅਦ ਵਿੱਚ ਸਾਂਝੇ ਕਰ ਦਿੱਤੇ ਜਾਣਗੇ।