ਲੁਧਿਆਣਾ, 16 ਅਕਤੂਬਰ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਵਿੱਚ ਗੈਸ ਲੀਕ ਹੋਣ ਕਾਰਨ ਭਗਦੜ ਮੱਚ ਗਈ। ਅੱਗ ਇੰਨੀ ਫੈਲ ਗਈ ਕਿ ਇਸ ਨੇ 4 ਕਮਰਿਆਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਹਾਦਸੇ ‘ਚ 7 ਲੋਕਾਂ ਦੇ ਝੁਲਸਣ ਦੀ ਖਬਰ ਹੈ।ਝੁਲਸੇ ਲੋਕਾਂ ਵਿੱਚ ਇੱਕ 7 ਸਾਲ ਦੀ ਬੱਚੀ ਵੀ ਸ਼ਾਮਲ ਹੈ। ਜਿਸ ਥਾਂ ‘ਤੇ ਇਹ ਹਾਦਸਾ ਵਾਪਰਿਆ, ਉਥੇ ਵੱਡੇ ਸਿਲੰਡਰਾਂ ਤੋਂ ਛੋਟੇ ਸਿਲੰਡਰਾਂ ‘ਚ ਗੈਰ-ਕਾਨੂੰਨੀ ਢੰਗ ਨਾਲ ਗੈਸ ਭਰੀ ਜਾ ਰਹੀ ਸੀ। ਇਹ ਹਾਦਸਾ ਗੈਸ ਭਰਨ ਦੌਰਾਨ ਹੀ ਵਾਪਰਿਆ।
ਇਹ ਵੀ ਪੜ੍ਹੋ: ਪੰਜਾਬ ਦੇ ਕੈਬਨਿਟ ਮੰਤਰੀ ਦੀ ਪਤਨੀ ਬਣੀ ਸਰਪੰਚ
ਜਾਣਕਾਰੀ ਅਨੁਸਾਰ ਗਿਆਸਪੁਰਾ ਇਲਾਕੇ ਦੀ ਸਮਰਾਟ ਕਲੋਨੀ ਦੀ ਗਲੀ ਨੰਬਰ 3 ਵਿੱਚ ਅੱਗ ਲੱਗਣ ਕਾਰਨ ਭਗਦੜ ਮੱਚ ਗਈ। ਅਚਾਨਕ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਸਾਰਾ ਆਂਢ-ਗੁਆਂਢ ਇਕੱਠਾ ਹੋ ਗਿਆ। ਲੋਕਾਂ ਨੇ ਬੜੀ ਮਿਹਨਤ ਨਾਲ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਕਮਰਿਆਂ ਵਿੱਚ ਰਹਿੰਦੇ ਲੋਕ ਝੁਲ਼ਸ ਗਏ।
ਜ਼ਖਮੀਆਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਲੋਕਾਂ ਨੇ ਪੁਲੀਸ ਚੌਕੀ ਗਿਆਸਪੁਰਾ ਨੂੰ ਸੂਚਨਾ ਦਿੱਤੀ।