ਅਬੁਜਾ, 16 ਅਕਤੂਬਰ, ਦੇਸ਼ ਕਲਿਕ ਬਿਊਰੋ :
ਅਫਰੀਕੀ ਦੇਸ਼ ਨਾਈਜੀਰੀਆ ‘ਚ ਤੇਲ ਟੈਂਕਰ ਧਮਾਕੇ ਕਾਰਨ 94 ਲੋਕਾਂ ਦੀ ਮੌਤ ਹੋ ਗਈ ਹੈ। ਅੱਗ ‘ਚ ਝੁਲਸਣ ਕਾਰਨ 50 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਦਰਅਸਲ, ਮੰਗਲਵਾਰ ਰਾਤ ਨਾਈਜੀਰੀਆ ਦੇ ਜਿਗਾਵਾ ਸੂਬੇ ‘ਚ ਇਕ ਤੇਲ ਟੈਂਕਰ ਸੰਤੁਲਨ ਵਿਗੜਨ ਕਾਰਨ ਪਲਟ ਗਿਆ। ਇਸ ਤੋਂ ਬਾਅਦ ਲੋਕਾਂ ਦੀ ਭੀੜ ਟੈਂਕਰ ‘ਚੋਂ ਤੇਲ ਚੋਰੀ ਕਰਨ ਲਈ ਆ ਗਈ।
ਜਦੋਂ ਲੋਕ ਟੈਂਕਰ ਵਿੱਚੋਂ ਤੇਲ ਚੋਰੀ ਕਰ ਰਹੇ ਸਨ ਤਾਂ ਇਸ ਵਿੱਚ ਅੱਗ ਲੱਗ ਗਈ ਅਤੇ ਧਮਾਕੇ ਕਾਰਨ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਨਾਈਜੀਰੀਆ ‘ਚ ਟੈਂਕਰ ਧਮਾਕੇ ‘ਚ 59 ਲੋਕਾਂ ਦੀ ਮੌਤ ਹੋ ਗਈ ਸੀ।