ਨਵੀਂ ਦਿੱਲੀ, 16 ਅਕਤੂਬਰ, ਦੇਸ਼ ਕਲਿਕ ਬਿਊਰੋ :
7 ਫਲਾਈਟਾਂ ‘ਚ ਬੰਬ ਦੀ ਧਮਕੀ ਮਿਲੀ।ਇਨ੍ਹਾਂ ਵਿਚੋਂ 6 ਫਲਾਈਟਾਂ ਨੇ ਭਾਰਤ ‘ਚੋਂ ਉਡਾਨ ਭਰੀ।ਏਅਰ ਇੰਡੀਆ ਦੀ ਦਿੱਲੀ ਤੋਂ ਸ਼ਿਕਾਗੋ ਜਾਣ ਵਾਲੀ ਫਲਾਈਟ ਵੀ ਉਨ੍ਹਾਂ ਉਡਾਣਾਂ ‘ਚ ਸ਼ਾਮਲ ਸੀ, ਜਿਨ੍ਹਾਂ ਨੂੰ ਖਤਰਾ ਸੀ। ਇਸ ਤੋਂ ਬਾਅਦ ਉਸ ਨੂੰ ਕੈਨੇਡਾ ਭੇਜ ਦਿੱਤਾ ਗਿਆ। ਜਹਾਜ਼ ਕੈਨੇਡਾ ਦੇ ਇਕਾਲੂਇਟ ਹਵਾਈ ਅੱਡੇ ‘ਤੇ ਉਤਰਿਆ। ਇੱਥੇ ਯਾਤਰੀਆਂ ਅਤੇ ਉਨ੍ਹਾਂ ਦੇ ਸਮਾਨ ਦੀ ਜਾਂਚ ਕੀਤੀ ਗਈ।
ਫਲਾਈਟ 24 ਰਡਾਰ ਦੇ ਅਨੁਸਾਰ, ਜਹਾਜ਼ ਨੇ ਬੀਤੇ ਕੱਲ੍ਹ ਸਵੇਰੇ 3 ਵਜੇ ਦਿੱਲੀ ਤੋਂ ਉਡਾਣ ਭਰੀ ਅਤੇ ਸ਼ਾਮ 4:30 ਵਜੇ ਸ਼ਿਕਾਗੋ ਪਹੁੰਚਣਾ ਸੀ। ਇਸ ਦੇ ਨਾਲ ਹੀ ਇੰਡੀਗੋ ਦੀ ਇੱਕ ਫਲਾਈਟ ਨੂੰ ਧਮਕੀ ਮਿਲਣ ਤੋਂ ਬਾਅਦ ਜੈਪੁਰ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ।
ਇਹ ਵੀ ਪੜ੍ਹੋ: ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਉਤੇ ਚੋਣਾਂ ਦਾ ਐਲਾਨ
ਦਿਨ ਭਰ ਵਿੱਚ 7 ਉਡਾਣਾਂ ਨੂੰ ਖਤਰੇ ਕਾਰਨ ਸੁਰੱਖਿਆ ਏਜੰਸੀਆਂ ਨੇ ਕਈ ਹਵਾਈ ਅੱਡਿਆਂ ‘ਤੇ ਅੱਤਵਾਦੀ ਵਿਰੋਧੀ ਅਭਿਆਸ ਕੀਤਾ। ਜਾਂਚ ਤੋਂ ਪਤਾ ਲੱਗਾ ਹੈ ਕਿ ਸਾਰੀਆਂ ਧਮਕੀਆਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕੋ ਵਿਅਕਤੀ ਨੇ ਭੇਜੀਆਂ ਸਨ। ਜਿਸ ਕਾਰਨ ਸੈਂਕੜੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਬਾਅਦ ‘ਚ ਇਹ ਧਮਕੀਆਂ ਝੂਠੀਆਂ ਨਿਕਲੀਆਂ।