ਆਨਲਾਈਨ ਠੱਗੀ ਤੋਂ ਕਿਵੇਂ ਬਚਿਆ ਜਾਵੇ, 10 ਮਹੱਤਵਪੂਰਨ ਗੱਲਾਂ

ਸਿੱਖਿਆ \ ਤਕਨਾਲੋਜੀ ਪੰਜਾਬ ਰਾਸ਼ਟਰੀ

ਇੰਟਰਨੈਟ ਦੇ ਯੁੱਗ ਵਿੱਚ ਲੋਕਾਂ ਨੂੰ ਠੱਗਣ ਦੇ ਰੋਜ਼ਾਨਾਂ ਨਵੇਂ ਤਰੀਕੇ ਵਰਤੇ ਜਾਂਦੇ ਹਨ। ਕਈ ਭੋਲੇ ਭਾਲੇ ਲੋਕ ਠੱਗਾਂ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਆਪ ਨੂੰ ਲੁਟਾ ਬੈਠਦੇ ਹਨ। ਇੰਟਰਨੈਟ ਉਤੇ ਬਚਣ ਲਈ ਅਜਿਹੇ 10 ਮਹੱਤਵਪੂਰਨ ਤਰੀਕੇ ਹਨ ਜੋ ਤੁਹਾਨੂੰ ਠੱਗੀ ਤੋਂ ਬਚਾਅ ਸਕਦੇ ਹਨ।

  1. ਮਜ਼ਬੂਤ ਅਤੇ ਵੱਖਰਾ ਪਾਸਵਰਡ ਬਣਾਓ : ਲੋਕ ਆਪਣੀ ਸਹੂਲਤ ਲਈ ਪਾਸਵਾਰਡ ਸੋਖਾ ਰੱਖਣ ਦੀ ਕੋਸ਼ਿਸ਼ ਕਰਦੇ ਹਨ, ਜੋ ਕਈ ਵਾਰ ਠੱਗੀ ਦਾ ਕਾਰਨ ਬਣਦਾ ਹੈ। ਠੱਗੀ ਤੋਂ ਬਚਣ ਲਈ ਹਮੇਸ਼ਾਂ ਅਖਰਾਂ, ਨੰਬਰਾਂ ਅਤੇ ਵਿਸ਼ੇਸ਼ ਚਿੰਨ੍ਹਾਂ ਵਾਲੇ ਪਾਸਵਰਡ ਦੀ ਵਰਤੋ ਕਰੋ। ਹਰ ਵੈਬਸਾਈਟ ਲਈ ਇੱਕ ਵੱਖਰਾ ਪਾਸਵਰਡ ਬਣਾਓ ਅਤੇ ਜੇ ਪਾਸਵਰਡ ਯਾਦ ਰੱਖਣ ਮੁਸ਼ਕਲ ਹੋਵੇ, ਤਾਂ ਪਾਸਵਰਡ ਮੈਨੇਜਰ ਦੀ ਵਰਤੋਂ ਕਰੋ।
  2. ਦੋ ਵਾਰੀ ਵੈਰਫਿਕੇਸ਼ਨ ਸੈਟ ਕਰੋ : ਆਪਣੇ ਖਾਤਿਆਂ ਦੀ ਦੋ ਵਾਰੀ ਵੈਰੀਫਿਕੇਸ਼ਨ ਸੈਟ ਕਰੋ, ਜਿਸ ਨਾਲ ਤੁਹਾਡੇ ਖਾਤੇ ਵਿੱਚ ਲੌਗਇਨ ਕਰਨ ਲਈ ਦੂਜੀ ਤਸਦੀਕ ਦੀ ਲੋੜ ਪਵੇਗੀ। ਠੱਗੀ ਕਰਨ ਵਾਲੇ ਲਈ ਸੌਖਾ ਨਹੀਂ ਹੋਵੇਗਾ।
  3. ਫ਼ਿਸ਼ਿੰਗ ਹਮਲਿਆਂ ਤੋਂ ਸਚੇਤ ਰਹੋ: ਅਣਪਛਾਤੇ ਈਮੇਲਾਂ ਵਿੱਚ ਮਿਲਣ ਵਾਲੇ ਲਿੰਕਾਂ ‘ਤੇ ਕਲਿੱਕ ਨਾ ਕਰੋ ਜਾਂ ਫ਼ਾਇਲਾਂ ਡਾਊਨਲੋਡ ਨਾ ਕਰੋ। ਭੇਜਣ ਵਾਲੇ ਦੇ ਪਤੇ ਨੂੰ ਵਧੀਆ ਤਰੀਕੇ ਨਾਲ ਵੇਖੋ ਅਤੇ ਕਿਸੇ ਵੀ ਸ਼ੱਕੀ ਈਮੇਲ ਨੂੰ ਖੋਲ੍ਹਣ ਤੋਂ ਪਹਿਲਾਂ ਜ਼ਰੂਰ ਸੋਚੋ।
  4. ਜਨਤਕ Wi-Fi ‘ਤੇ ਸੰਵੇਦਨਸ਼ੀਲ ਕੰਮ ਨਾ ਕਰੋ : ਜਨਤਕ Wi-Fi ‘ਤੇ ਬੈਂਕਿੰਗ ਜਾਂ ਹੋਰ ਸੁਰੱਖਿਆ ਨਾਲ ਸਬੰਧਤ ਕੰਮ ਕਰਨ ਤੋਂ ਬਚੋ। VPN ਦੀ ਵਰਤੋਂ ਕਰੋ ਜੇ ਜਨਤਕ Wi-Fi ਦੀ ਲੋੜ ਪੈ ਜਾਵੇ।
  5. ਆਪਣੇ ਬੈਂਕ ਅਤੇ ਕ੍ਰੈਡਿਟ ਕਾਰਡ ਦੀਆਂ ਸਟੇਟਮੈਂਟਾਂ ਦੀ ਨਿਗਰਾਨੀ ਕਰੋ : ਰੋਜ਼ਾਨਾ ਆਪਣੀਆਂ ਬੈਂਕ ਸਟੇਟਮੈਂਟਾਂ ਦੀ ਜਾਂਚ ਕਰੋ ਅਤੇ ਕਿਸੇ ਵੀ ਸ਼ੱਕੀ ਲੈਣ-ਦੇਣ ਦੀ ਤੁਰੰਤ ਰਿਪੋਰਟ ਕਰੋ।
  6. ਐਂਟੀਵਾਇਰਸ ਅਤੇ ਫਾਇਰਵਾਲ ਸਾਫਟਵੇਅਰ ਇੰਸਟਾਲ ਕਰੋ : ਆਪਣੇ ਕੰਪਿਊਟਰ, ਲੈਪਟਾਪ ਜਾਂ ਮੋਬਾਇਲ ‘ਤੇ ਐਂਟੀਵਾਇਰਸ ਸਾਫਟਵੇਅਰ ਅਤੇ ਫਾਇਰਵਾਲ ਸੈਟ ਕਰੋ। ਜੋ ਤੁਹਾਨੂੰ ਹੈ ਕਰਨ ਦੇ ਹਮਲਿਆਂ ਤੋਂ ਤੁਹਾਨੂੰ ਬਚਾਉਣ ਵਿੱਚ ਮਦਦਗਾਰ ਸਾਬਤ ਹੋਣਗੇ।
  7. ਸਾਫਟਵੇਅਰ ਨੂੰ ਅਪਡੇਟ ਰੱਖੋ : ਆਪਣੇ ਆਪਰੇਟਿੰਗ ਸਿਸਟਮ, ਬ੍ਰਾਉਜ਼ਰਾਂ ਅਤੇ ਐਪਸ ਨੂੰ ਹਮੇਸ਼ਾਂ ਨਵੇਂ ਸੁਰੱਖਿਆ ਪੈਚਾਂ ਨਾਲ ਅਪਡੇਟ ਰੱਖੋ ਤਾਂ ਜੋ ਤੁਸੀਂ ਤਕਨੀਕੀ ਖ਼ਤਰਨਾਂ ਤੋਂ ਬਚ ਸਕੋ।
  8. ਸੁਰੱਖਿਅਤ ਵੈਬਸਾਈਟਾਂ ਵਰਤੋ (HTTPS) : ਜਦੋਂ ਤੁਸੀਂ ਕਮਰਸ਼ਲ ਖਰੀਦਦਾਰੀ ਜਾਂ ਨਿੱਜੀ ਜਾਣਕਾਰੀ ਦਰਜ ਕਰ ਰਹੇ ਹੋਵੋ, ਤਾਂ ਇਹ ਯਕੀਨੀ ਬਣਾਓ ਕਿ ਵੈਬਸਾਈਟ ਦਾ URL “https://” ਨਾਲ ਸ਼ੁਰੂ ਹੁੰਦਾ ਹੈ।
  9. ਨਿੱਜੀ ਜਾਣਕਾਰੀ ਸ਼ੇਅਰ ਕਰਨ ਤੋਂ ਬਚੋ : ਆਪਣੀ ਨਿੱਜੀ ਜਾਣਕਾਰੀ ਨੂੰ ਇੰਟਰਨੈੱਟ ‘ਤੇ ਵਧ ਚੜ੍ਹ ਕੇ ਸਾਂਝਾ ਨਾ ਕਰੋ, ਖਾਸ ਕਰਕੇ ਸੋਸ਼ਲ ਮੀਡੀਆ ਉਤੇ। ਇਹ ਠਗਾਂ ਨੂੰ ਤੁਹਾਡੀ ਪਹਿਚਾਣ ਚੁਰਾਉਣ ਵਿੱਚ ਮਦਦਗਾਰ ਹੋ ਸਕਦੀ ਹੈ।

ਠੱਗੀ ਦੀ ਤੁਰੰਤ ਰਿਪੋਰਟ ਕਰੋ : ਜੇ ਤੁਸੀਂ ਠੱਗੀ ਦਾ ਸ਼ਿਕਾਰ ਬਣ ਗਏ ਹੋ ਤਾਂ ਇਸ ਬਾਰੇ ਬੈਂਕ, ਸਮਬੰਧਤ ਪਲੇਟਫਾਰਮ, ਅਤੇ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕਰੋ।

Latest News

Latest News

Leave a Reply

Your email address will not be published. Required fields are marked *