ਡਾ ਅਜੀਤਪਾਲ ਸਿੰਘ ਐਮ ਡੀ
ਸ਼ਰਾਬ ਦੀ ਵਰਤੋਂ ਸਦੀਆਂ ਤੋਂ ਚਲੀ ਆ ਰਹੀ ਹੈ ਪਰ ਅੱਜਕਲ੍ਹ ਕਈ ਤਰ੍ਹਾਂ ਦੇ ਨਵੇਂ ਨਸ਼ੇ ਮਨੁੱਖ ਦੀ ਜ਼ਿੰਦਗੀ ਚ ਦਾਖਲ ਹੋ ਚੁੱਕੇ ਹਾਂ,ਜਿਸ ਦੇ ਸਿੱਟੇ ਵਜੋਂ ਸ਼ਰੀਰਕ,ਆਰਥਕ ਤੇ ਸਮਾਜਕ ਹਰ ਤਰ੍ਹਾਂ ਦਾ ਭਿਆਨਕ ਨੁਕਸਾਨ ਹੋ ਰਿਹਾ ਹੈ। ਕਿਸੇ ਪ੍ਰਕਾਰ ਦੀ ਨਸ਼ੇ ਦੀ ਲਤ ਤੋਂ ਮੁਕਤੀ ਮੁਸ਼ਕਿਲ ਤਾਂ ਹੈ ਪਰ ਅਸੰਭਵ ਨਹੀਂ l ਨਸ਼ਾ ਸ਼ਬਦ ਸੁਣਦਿਆ ਹੀ ਸਾਡੇ ਜਹਿਨ ‘ਚ ਸ਼ਰਾਬ,ਅਫੀਮ,ਭੰਗ,ਚਰਸ, ਭੁੱਕੀ,ਪੋਸਤ,ਗਾਂਜਾ,ਸਮੈਕ ਆਦਿ ਅਤੇ ਸੰਥੇਟਿਕ ਡਰੱਗਜ਼ ਆਦਿ ਦੀ ਵਰਤੋਂ ਕਰਨ ਵਾਲਿਆਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ l ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਦੇ ਮਾਮਲੇ ਵਿੱਚ ਭਾਰਤ ਦੀ ਸੰਸਾਰ ਵਿੱਚ ਦੂਜੀ ਥਾਂ ਹੈ, ਤਾਂ ਸ਼ਰਾਬ ਵਰਤਣ ਦੇ ਮਾਮਲੇ ਵਿੱਚ ਤੀਜਾ l ਕੁਝ ਸਾਲ ਪਹਿਲਾਂ ਚ ਤੰਬਾਕੂ ਖਾਣ (ਗੁਟਕਾ) ਜਾਂ ਸਿਗਰਟਨੋਸ਼ੀ ਕਰਨ ਤੇ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਚ ਤੇਜੀ ਨਾਲ ਵਾਧਾ ਹੋਇਆ ਹੈ। ਪਰ ਪੂਰੇ ਦੇਸ਼ ਚ ਹਰ ਵਰਗ ਚ ਨਸ਼ੀਲੇ ਪਦਾਰਥਾਂ ਦੀ ਦੱਬ ਕੇ ਵਰਤੋਂ ਕੀਤੀ ਜਾਣ ਲੱਗ ਪਈ ਹੈ। ਜਿਥੇ ਕੁਝ ਲੋਕ ਇਹਨਾਂ ਨੂੰ ਰੋਜਾਨਾ ਦੀ ਲੋੜ ਵਜੋਂ ਆਪਣਾ ਚੁੱਕੇ ਹਨ, ਉੱਥੇ ਅਪਰਾਧਿਕ ਰੁਝਾਣ ਵਾਲੇ ਲੋਕ ਇਹਨਾਂ ਨਸ਼ਿਆਂ ਦਾ ਆਸਰਾ ਲੈਕੇ ਬੇਖੌਫ ਅਪਰਾਧ ਕਰਨ ਲੱਗ ਪਏ ਹਨ l
ਸ਼ੌਂਕ ਜਾਂ ਆਧੁਨਿਕ ਜੀਵਨ ਸ਼ੈਲੀ ਵਿੱਚ ਫੈਸ਼ਨ ਵਜੋਂ ਸ਼ੁਰੂ ਕੀਤੇ ਨੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਹੌਲੀ ਹੌਲੀ ਸਰੀਰ ਦਾ ਅੰਗ ਬਣ ਜਾਂਦੀ ਹੈ l ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਕਿਉਂਕਿ ਜਦੋਂ ਇਸ ਲਤ (ਕਰੋਨਕ ਨਿਰੋਲੋਜੀਕਲ ਡਿਸਆਡਰ) ਦਾ ਸ਼ਿਕਾਰ ਹੋ ਜਾਂਦਾ ਹੈ l ਇਕ ਵਾਰੀ ਕਿਸੇ ਨਸ਼ੇ ਦੇ ਜਾਲੂ ਚ ਫਸਣ ਪਿੱਛੋਂ ਇਸ ਤੋਂ ਖਹਿੜਾ ਛਡਾਉਣਾ ਬੜਾ ਹੀ ਮੁਸ਼ਕਿਲ ਕੰਮ ਹੋ ਜਾਂਦਾ ਹੈ l ਨਸ਼ੇ ਦੇ ਅਸਰ ਨਾਲ ਬੰਦੇ ਦੀ ਸੰਕਲਪ ਸ਼ਕਤੀ ਤੇ ਆਤਮ ਵਿਸ਼ਵਾਸ ਦੀ ਭਾਵਨਾ ਨਸ਼ਟ ਹੋ ਜਾਂਦੀ ਹੈ l ਨਸ਼ੇ ਦੀ ਲਤ ਦਾ ਸ਼ਿਕਾਰ ਬੰਦਾ ਆਰਥਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ, ਨਾਲ ਹੀ ਸਰੀਰਕ ਤੇ ਮਾਨਸਿਕ ਪੱਧਰ ਤੇ ਵੀ ਖੁਰ ਜਾਂਦਾ ਹੈ l ਅਸਲ ਵਿੱਚ ਨਸ਼ੀਲੇ ਪਦਾਰਥ ਕਰਕੇ ਰਿਸੇ ਹਾਨੀਕਾਰਕ ਸਟੀਰਾਇਡ ਨਾ ਸਿਰਫ ਬੰਦੇ ਦੇ ਤੰਤੂ ਪ੍ਰਬੰਧ,ਸਤਰਾਵੀ ਤੰਤਰ ਤੇ ਗਿਆਨ ਇੰਦਰੀਆਂ ਨੂੰ ਨਿਕੰਮਾ ਕਰਦੇ ਹਨ ਬਲਕਿ ਵਿਅਕਤੀ ਦੇ ਪਾਚਣ, ਉਤਸਰਜਨ,ਪ੍ਰਜਨਣ ਪ੍ਰਣਾਲੀ ਤੇ ਵੀ ਮਾੜਾ ਅਸਰ ਪਾਉਂਦੇ ਹਨ ਤੇ ਵਿਅਕਤੀ ਦਾ ਰੋਗਾਂ ਨਾਲ ਲੜਨ ਦਾ ਤਾਣਾਬਾਣਾ ਨਿਰਬਲ ਹੁੰਦਾ ਜਾਂਦਾ ਹੈ। ਹੌਲੀ ਹੌਲੀ ਬੰਦਾ ਗੰਭੀਰ ਰੋਗਾਂ ਦੀ ਰਿਪੇਟ ਚ ਆ ਜਾਂਦਾ ਹੈ l ਲਤ ਜਾਂ ਆਦਤ (addiction) ਨੂੰ ਕਿਸੇ ਵੀ ਤਰ੍ਹਾਂ ਦੇ ਕੰਮ ਨੂੰ ਵੱਧ ਲਗਾਤਾਰ ਕੀਤੇ ਜਾਣ ਵਜੋਂ ਪ੍ਰਭਾਸ਼ਿਤ ਕੀਤਾ ਜਾ ਸਕਦਾ ਹੈ l ਬੰਦਾ ਇਸ ਕੰਮ ਨੂੰ ਕੀਤੇ ਬਿਨਾਂ ਨਹੀਂ ਰਹਿ ਸਕਦਾ l ਧਿਆਨ ਹਮੇਸ਼ਾ ਇਸ ਗੱਲ ਤੇ ਹੀ ਰਹਿੰਦਾ ਹੈ ਕਿ ਕਿਸੇ ਤਰ੍ਹਾਂ ਉਹ ਇਸ ਕੰਮ ਨੂੰ ਕਰ ਲਵੇ l ਕਿਸੇ ਚੀਜ਼ ਦੀ ਲਤ ਬੰਦੇ ਨੂੰ ਉਸ ਸਮੇਂ ਵੀ ਜਿਆਦਾ ਪਰੇਸ਼ਾਨ ਕਰਦੀ ਹੈ ਜਦੋਂ ਉਸ ਕੋਲ ਕੋਈ ਕੰਮ ਨਹੀਂ ਹੁੰਦਾ ਜਾਂ ਕੰਮ ਘੱਟ ਹੁੰਦਾ ਹੈ ਜਾਂ ਫਿਰ ਉਹ ਇੱਕਲਾ ਰਹਿੰਦਾ ਹੈ l ਯਾਨੀ ਕਿ ਬੰਦਾ ਆਪਣੇ ਰੋਜ਼ਮਰਾ ਦੇ ਕੰਮਾਂ-ਕਾਰਾਂ ਵਿੱਚ ਆਪਣੇ ਆਪ ਨੂੰ ਰੁੱਝਿਆ ਰੱਖੇ ਤਾਂ ਇਹ ਲੱਤ ਛੁੱਟਣ ਚ ਮਦਦ ਹੁੰਦੀ ਹੈ l ਐਡਿਕਸ਼ਨ ਵੈਸੇ ਤਾਂ ਕਿਸੇ ਵੀ ਹੋ ਸਕਦੀ ਹੈ ਪਰ ਸਭ ਤੋਂ ਵੱਧ ਨੁਕਸਾਨ ਵਾਲੀ ਲਤ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਦੀ ਹੁੰਦੀ ਹੈ। ਇਹ ਕਿਸੇ ਵੀ ਬੰਦੇ ਨੂੰ ਸਮਾਜਕ,ਸ਼ੀਰੀਰਕ ਤੇ ਮਾਨਸਿਕ ਤੌਰ ਤੇ ਕਮਜ਼ੋਰ ਕਰਨ ਲਈ ਕਾਫੀ ਹੁੰਦੀ ਹੈ,ਬਲਕਿ ਇਸ ਦਾ ਸਮੁੱਚਾ ਪਰਿਵਾਰ ਤੇ ਆਸ ਪਾਸ ਦਾ ਖੇਤਰ ਵੀ ਅਸਰਅੰਦਾਜ ਹੁੰਦਾ ਹੈ। ਨਾ ਕਿਇੱਕਲਾ ਬੰਦਾ ਹੀ ਨਸ਼ੇ ਦੀ ਲੱਤ ਨਾਲ ਪ੍ਰਭਾਵਿਤ ਹੁੰਦਾ ਹੈ l ਕਿਸੇ ਵੀ ਤਰ੍ਹਾਂ ਦੀ ਲਤ ਮਨੁੱਖ ਦੇ ਮਨ ਨਾਮਕ ਚੰਚਲ ਘੋੜੇ ਤੇ ਸਵਾਰ ਰਹਿੰਦੀ ਹੈ l ਮਨੁੱਖ ਜਦ ਇੱਕ ਵਾਰ ਕਿਸੇ ਲਤ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਹ ਦਾ ਚੰਚਲ ਮਨ ਵਾਰ ਵਾਰ ਉਸ ਨੂੰ ਔਖੀ ਹਾਲਤ ਵੱਲ ਧੱਕਦਾ ਹੈ,ਜਿਸ ਦੀ ਮਨ ਨੂੰ ਆਦਤ ਹੁੰਦੀ ਹੈ l ਪਰਿਵਾਰ ਦੇ ਮੈਂਬਰਾਂ ਤੇ ਭਗਵਾਨ ਆਦਿ ਸਾਹਮਣੇ ਸਹੁੰਆਂ ਖਾਣ ਪਿੱਛੋਂ ਵੀ ਬੰਦਾ ਅਕਸਰ ਮਨ ਦੀ ਚੰਚਲਤਾ ਅੱਗੇ ਬੇਵਸ ਹੋ ਜਾਂਦਾ ਹੈ ਤੇ ਫਿਰ ਉਹ ਇੱਕ ਗਧੀਗੇੜ ਚ ਫਸ ਜਾਂਦਾ ਹੈ l ਨਸ਼ੇ ਦੀ ਲਤ ਦੇ ਸ਼ਿਕਾਰ ਕਿਸੇ ਵੀ ਬੰਦੇ ਨਾਲ ਜਦੋਂ ਅਸੀਂ ਉਸ ਦੌਰ ਦੀ ਗੱਲ ਕਰਦੇ ਹਾਂ ਜਦੋਂ ਉਹ ਨਸ਼ੇ ਨਹੀਂ ਕਰਦਾ ਸੀ, ਉਦੋਂ 99 ਫੀਸਦੀ ਬੰਦੇ ਮੰਨਦੇ ਹਨ ਕਿ ਉਸ ਸਮੇਂ ਉਹ ਖੁਦ ਉਹਨਾਂ ਲੋਕਾਂ ਨੂੰ ਘਿਰਣਾਂ ਦੀ ਨਜ਼ਰ ਨਾਲ ਦੇਖਿਆ ਕਰਦੇ ਸਨ, ਜਿਸ ਹਾਲਤ ਚ ਉਹ ਅੱਜ ਹਨ l ਕਹਿਣ ਦਾ ਭਾਵ ਹੈ ਕਿ ਜੇ ਅਸੀਂ ਕਿਸੇ ਉਪਾਅ ਨਾਲ ਬੰਦੇ ਦੀ ਮਨੋਸਥਿਤੀ ਨੂੰ ਪਹਿਲਾਂ ਦੀ ਉਸ ਦਿਸ਼ਾ ਚ ਪਹੁੰਚਾ ਸਕੀਏ,ਜਦ ਉਹ ਨਸ਼ੇ ਨਹੀਂ ਸੀ ਕਰਦਾ,ਤਾਂ ਬੰਦਾ ਖੁਦ ਹੀ ਨਸ਼ੇ ਨੂੰ ਨਕਾਰਨ ਚ ਸਮਰੱਥ ਹੋ ਜਾਂਦਾ ਹੈ ਅਕਸਰ ਮਨ ਨੂੰ ਪ੍ਰੀਭਾਸ਼ਿਤ ਨਹੀਂ ਕੀਤਾ ਜਾਂਦਾ l ਕੀ ਸੱਚਮੁੱਚ ਹੀ ਅਜਿਹਾ ਸੰਭਵ ਹੈ ? ਆਓ ਇਸ ਵਿਸ਼ੇ ਤੇ ਕੁਝ ਚਰਚਾ ਕਰੀਏ l ਅਕਸਰ ਮਨ ਨੂੰ ਪ੍ਰਭਾਸ਼ਿਤ ਪ੍ਰਭਾਸ਼ਿਤ ਨਹੀਂ ਕੀਤਾ ਜਾਂਦਾ, ਅਤੇ ਨਾ ਹੀ ਮਨ ਦੇ ਸ਼ਰੀਰ ਤੇ ਪੈਣ ਵਾਲੇ ਅਸਰ ਵਜੋਂ ਵੇਖਿਆ ਜਾਂਦਾ ਹੈ l ਅਕਸਰ ਵੱਖ ਵੱਖ ਗ੍ਰੰਥੀਆਂ ਤੋਂ ਆਉਣ ਵਾਲੇ ਰਸਾਇਣਾ ਦੇ ਰਸਾਆ ਦਾ ਵਧਣਾ, ਘਟਣਾ ਆਦਿ ਨੂੰ ਜੋੜ ਕੇ ਨਸ਼ੇ ਦੀ ਲਤ ਦਾ ਇਲਾਜ ਕੀਤਾ ਜਾਂਦਾ ਹੈ l ਬਹੁਤੇ ਕੇਸਾਂ ਚ ਇਸ ਨੂੰ ਦਿਮਾਗ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਇਹ ਕਾਰਨ ਹੈ ਕਿ ਜਦੋਂ ਦਵਾਈਆਂ ਦੇ ਅਸਰ ਤੋਂ ਦਿਮਾਗ ਮੁਕਤ ਹੁੰਦਾ ਹੈ, ਮਨ ਦੁਬਾਰਾ ਉਸ ਨਸ਼ੇ ਵੱਲ ਦੌੜਨ ਲੱਗਦਾ ਹੈ ਤੇ ਬੰਦੇ ਦੀ ਹਾਲਤ ਪਹਿਲਾਂ ਵਾਲੀ ਹੋ ਜਾਂਦੀ ਹੈ l ਦਿਮਾਗ ਨੂੰ ਕੇਂਦਰ ਮੰਨ ਕੇ ਦਿਮਾਗ ਦੇ ਵੱਧ ਸਰਗਰਮ ਹਿੱਸੇ ਦੀ ਦਵਾਈਆਂ ਰਾਹੀਂ ਕਾਰਜਸ਼ੀਲਤਾ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ l ਮਾਨਸਿਕ ਵਿਧੀਆਂ ਜਿਸ ਵਿੱਚ ਨਸ਼ੇ ਦੀ ਲਤ ਵੀ ਸ਼ਾਮਿਲ ਹੈ,ਦੇ ਇਲਾਜ ਵਿੱਚ ਮਾਨਸਿਕ ਲੱਛਣਾਂ ਦਾ ਮਹੱਤਵ ਦਾ ਕਾਫੀ ਹੁੰਦਾ ਹੈ l ਮਿਸਾਲ ਵਜੋਂ ਇੱਕ ਮਸਤਮੌਲਾ ਬੰਦੇ ਲਈ ਦਵਾਈ ਕੋਈ ਹੋਰ ਹੋ ਸਕਦੀ ਹੈ ਤਾਂ ਇੱਕ ਨਿਰਬਲ,ਡਰਪੋਕ ਤੇ ਕੋਮਲ ਮਨ ਵਾਲੇ ਲਈ ਦੂਜੀ ਦਵਾਈ ਦੀ ਚੋਣ ਕਰਨੀ ਪੈਂਦੀ ਹੈ l ਯਾਨੀ ਵਿਅਕਤੀ ਵਿਸ਼ੇਸ਼ ਦੇ ਮਾਨਸਿਕ ਲੱਛਣਾਂ ਨੂੰ ਵੀ ਕੇਂਦਰ ਚ ਰੱਖ ਕੇ ਸਹੀ ਦਵਾਈ ਦੀ ਚੋਣ ਕਰਨੀ ਪੈਂਦੀ ਹੈ,ਤਾਂ ਹੀ ਮਨ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਤੇ ਨਾ ਹੀ ਮਨ ਨੂੰ ਨਸ਼ੇ ਨੂੰ ਨਕਾਰਰਨ ਦੀ ਹਾਲਤ ਲਿਆਂਦਾ ਜਾ ਸਕਦਾ ਹੈ l ਅਕਸਰ ਕਿਹਾ ਜਾਂਦਾ ਹੈ, ਮੂੰਹ ਲੱਗ ਗਈ ਸ਼ਰਾਬ,ਕਿਉਂਕਿ ਨਸ਼ਾ ਉਤਰਨ ਤੇ ਹੀ ਸ਼ਰੀਰਕ ਟੁੱਟਭਜ,ਹੱਥਾਂ ਪੈਰਾਂ ਚ ਤਣਾਅ,ਸਰੀਰ ਚ ਭਾਰਾਪਣ ਆਉਂਦਾ ਹੈ l ਉਸ ਨੂੰ ਦੂਰ ਕਰਨ ਲਈ ਫਿਰ ਪੀਣੀ ਪੈਂਦੀ ਹੈ l ਹੌਲੀ ਹੌਲੀ ਯਾਦਦਾਸ਼ਤ ਘਟ ਜਾਂਦੀ ਹੈ, ਹੱਥ ਪੈਰ ਕੰਬਣ ਲੱਗਦੇ ਹਨ,ਸਰੀਰ ਚ ਢਿੱਲਾਪਣ ਆ ਜਾਂਦਾ ਹੈ l ਸ਼ਰਾਬੀ ਇਹ ਸਭ ਦੂਰ ਕਰਨ ਲਈ ਮਜਬੂਰਨ ਸ਼ਰਾਬ ਪੀਂਦਾ ਰਹਿੰਦਾ ਹੈ l ਸ਼ਰਾਬ ਨਾਲ ਜਿਗਰ ਦਾ ਬਹੁਤ ਨੁਕਸਾਨ ਹੁੰਦਾ ਹੈ ਜਿਗਰ/ਲਿਵਰ ਖਰਾਬ ਹੋਣ ਲੱਗਦਾ ਹੈ l ਨਸ਼ਾ ਇਸ ਤਰ੍ਹਾਂ ਅੱਗੇ ਚਲ ਕੇ ਨਾਸ਼ ਸਿੱਧ ਹੁੰਦਾ ਹੈ l ਜੇ ਇਹ ਸਾਰਾ ਕੁਝ ਜਾਣਦੇ ਹੋਏ ਵੀ ਕੋਈ ਸ਼ਰਾਬ ਪੀਂਦਾ ਹੈ ਤਾਂ ਉਸ ਨੂੰ ਕੋਈ ਰੋਕ ਨਹੀਂ ਸਕਦਾ l ਜੇ ਉਸ ਨੂੰ ਖੁਦ ਮਨ ਇਹ ਗੱਲ ਦਾ ਗਿਆਨ ਨਾ ਹੋਵੇ ਕਿ ਉਹ ਕਿੰਨਾ ਗੰਦਾ ਕੰਮ ਕਰ ਰਿਹਾ ਹੈ,ਜੋ ਉਸਦੇ ਸਰੀਰ ਨੂੰ ਵਿਨਾਸ਼ ਵੱਲ ਲੈ ਜਾ ਰਿਹਾ ਹੈ ਤਾਂ ਉਹ ਸ਼ਰਾਬ ਪੀਣ ਤੋਂ ਰੁਕ ਸਕਦਾ ਹੈ l ਜੇ ਨਸ਼ਈ ਸੱਚੀ ਮਨ ਨਾਲ ਸੰਕਲਪ ਕਰਕੇ ਨਸ਼ਾ ਛੱਡਣਾ ਚਾਹੇ ਤਾਂ ਉਹ ਲਾਜਮੀ ਛੱਡ ਸਕਦਾ ਹੈ,ਇਸ ਵਿੱਚ ਕੋਈ ਸ਼ੱਕ ਨਹੀਂ l
- ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
98156 29301
Published on: ਅਕਤੂਬਰ 17, 2024 1:53 ਬਾਃ ਦੁਃ