ਮੋਹਾਲੀ, 17 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਬੀਤੇ ਦਿਨੀਂ ਪਈਆਂ ਪੰਚਾਇਤੀ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੀ ਪੰਚਾਇਤ ਨੂੰ ਭਾਜਪਾ ਆਗੂਆਂ ਨੇ ਪਿੰਡ ਗੋਬਿੰਦਗੜ੍ਹ ਪਹੁੰਚ ਕੇ ਵਧਾਈ ਦਿੱਤੀ। ਭਾਜਪਾ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਹਰਦੇਵ ਸਿੰਘ ਉੱਭਾ ਤੇ ਸੁੰਦਰ ਲਾਲ ਰਤਨ ਕਾਲਜ ਸੋਹਾਣਾ ਵਾਲਿਆਂ ਨੇ ਪਿੰਡ ਗੋਬਿੰਦਗੜ੍ਹ (ਮੋਹਾਲੀ) ਪਹੁੰਚ ਕੇ ਸਰਪੰਚ ਜਰਨੈਲ ਕੌਰ, ਉਨ੍ਹਾਂ ਦੇ ਪਤੀ ਕਰਮਾ ਪੁਰੀ, ਮੈਂਬਰ ਦਲਜੀਤ ਸਿੰਘ, ਨਰੇਸ਼ ਕੁਮਾਰ, ਸਿਮਰਨਜੀਤ ਸਿੰਘ, ਜਰਨੈਲ ਸਿੰਘ ਨੂੰ ਵਧਾਈ ਦਿੱਤੀ। ਆਗੂਆਂ ਨੇ ਜਿੱਤ ਉਤੇ ਖੁਸ਼ੀ ਸਾਂਝੀ ਕੀਤੀ ਅਤੇ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਨਵੇਂ ਚੁਣੇ ਸਰਪੰਚ ਅਤੇ ਪੰਚ ਪਿੰਡ ਦੇ ਭਲਾਈ ਲਈ ਚੰਗੇ ਕੰਮ ਕਰਨਗੇ।
Published on: ਅਕਤੂਬਰ 17, 2024 10:11 ਪੂਃ ਦੁਃ