ਵਾਸਿੰਗਟਨ, 17 ਅਕਤੂਬਰ, ਦੇਸ਼ ਕਲਿਕ ਬਿਊਰੋ :
ਅਮਰੀਕੀ ਹਵਾਈ ਸੈਨਾ ਨੇ ਬੁੱਧਵਾਰ ਰਾਤ ਯਮਨ ਵਿੱਚ ਹੂਤੀ ਬਾਗੀਆਂ ਦੇ ਟਿਕਾਣਿਆਂ ‘ਤੇ ਬੰਬਾਰੀ ਕੀਤੀ। ਅਲਜਜ਼ੀਰਾ ਨੇ ਅਮਰੀਕੀ ਰੱਖਿਆ ਸਕੱਤਰ ਲੋਇਡ ਆਸਟਿਨ ਦੇ ਹਵਾਲੇ ਨਾਲ ਕਿਹਾ ਕਿ ਇੱਕ ਬੀ-2 ਸਟੀਲਥ ਬੰਬਾਰ ਨੇ ਯਮਨ ਦੀ ਰਾਜਧਾਨੀ ਸਨਾ ਨੇੜੇ 5 ਹਥਿਆਰ ਡਿਪੂਆਂ ‘ਤੇ ਸਟੀਕ ਹਮਲਾ ਕੀਤਾ।
ਆਸਟਿਨ ਨੇ ਕਿਹਾ ਕਿ ਹੂਤੀ ਬਾਗੀਆਂ ਨੇ ਜ਼ਮੀਨ ਦੇ ਹੇਠਾਂ ਘਾਤਕ ਹਥਿਆਰ ਛੁਪਾਏ ਹੋਏ ਸਨ। ਉਹ ਇਸ ਦੀ ਵਰਤੋਂ ਲਾਲ ਸਾਗਰ ਅਤੇ ਅਦਨ ਦੀ ਖਾੜੀ ਵਿਚ ਦੂਜੇ ਦੇਸ਼ਾਂ ‘ਤੇ ਹਮਲਾ ਕਰਨ ਅਤੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਲਈ ਕਰਦੇ ਸਨ।
ਇਹ ਵੀ ਪੜ੍ਹੋ: ਰੇਲਵੇ ਨੇ ਬਦਲੇ ਨਿਯਮ : ਹੁਣ 90 ਦਿਨ ਨਹੀਂ, ਸਿਰਫ਼ 60 ਦਿਨਾਂ ਲਈ ਹੀ ਹੋਵੇਗੀ ਅਡਵਾਂਸ ਬੁਕਿੰਗ
ਅਮਰੀਕੀ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਹਮਲੇ ਰਾਸ਼ਟਰਪਤੀ ਬਾਇਡਨ ਦੇ ਨਿਰਦੇਸ਼ਾਂ ‘ਤੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਡੇ ਜਵਾਬ ਤੋਂ ਸਪੱਸ਼ਟ ਹੈ ਕਿ ਦੁਸ਼ਮਣ ਭਾਵੇਂ ਹਥਿਆਰਾਂ ਨੂੰ ਜ਼ਮੀਨ ਦੇ ਅੰਦਰ ਕਿੰਨੇ ਵੀ ਡੂੰਘੇ ਲੁਕਾ ਲਵੇ, ਅਸੀਂ ਉਨ੍ਹਾਂ ਨੂੰ ਲੱਭ ਕੇ ਨਸ਼ਟ ਕਰ ਦੇਵਾਂਗੇ।