ਪੰਚਾਇਤੀ ਚੋਣ ਰੰਜਿਸ਼ ਕਾਰਨ ਡਾਕਟਰ ਦੇ ਘਰ ‘ਤੇ ਪਥਰਾਅ, ਗੱਡੀਆਂ ਭੰਨੀਆਂ

ਪੰਜਾਬ

ਅਬੋਹਰ, 17 ਅਕਤੂਬਰ, ਦੇਸ਼ ਕਲਿਕ ਬਿਊਰੋ :
ਅਬੋਹਰ ਦੇ ਢਾਣੀ ਬੀਰਬਲ ‘ਚ ਦੇਰ ਰਾਤ ਪੰਚਾਇਤੀ ਚੋਣ ਰੰਜਿਸ਼ ਕਾਰਨ ਦਰਜਨ ਭਰ ਲੋਕਾਂ ਨੇ ਡਾਕਟਰ ਦੇ ਘਰ ‘ਤੇ ਹਮਲਾ ਕਰਕੇ ਪਥਰਾਅ ਕੀਤਾ। ਮੁਲਜ਼ਮਾਂ ਨੇ ਘਰ ਵਿੱਚ ਖੜ੍ਹੀਆਂ ਕਾਰਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਡਾਕਟਰ ਜੋੜੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸਟੋਰ ਵਿੱਚ ਲੁਕ ਕੇ ਆਪਣੀ ਜਾਨ ਬਚਾਈ। ਮਾਮਲੇ ਦੀ ਸੂਚਨਾ ਮਿਲਣ ‘ਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ।
ਉਧਰ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਖ਼ਿਲਾਫ਼ ਪੁਲੀਸ ਅਧਿਕਾਰੀਆਂ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਪਿਛਲੇ ਦਿਨੀਂ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਸਰਪੰਚ ਦੇ ਅਹੁਦੇ ਲਈ ਉਮੀਦਵਾਰ ਜਦੋਂ ਧੰਨਵਾਦੀ ਦੌਰੇ ਦੌਰਾਨ ਉਸਦੇ ਭਰਾ ਦੇ ਘਰ ਗਿਆ ਤਾਂ ਸਰਪੰਚ ਦੇ ਅਹੁਦੇ ਲਈ ਵਿਰੋਧੀ ਧਿਰ ਦੇ ਲੋਕਾਂ ਰੰਜਿਸ਼ ਰੱਖ ਲਈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।