ਪਟਨਾ, 17 ਅਕਤੂਬਰ, ਦੇਸ਼ ਕਲਿਕ ਬਿਊਰੋ :
ਬਿਹਾਰ ਦੇ 16 ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤੱਕ ਇੱਕ ਔਰਤ ਸਮੇਤ 36 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਜ ਵੀਰਵਾਰ ਸਵੇਰੇ ਸੀਵਾਨ ‘ਚ 3 ਅਤੇ ਸਾਰਨ ‘ਚ 2 ਲੋਕਾਂ ਦੀ ਮੌਤ ਹੋ ਗਈ। ਸੀਵਾਨ ਵਿੱਚ 26 ਅਤੇ ਸਾਰਨ ਵਿੱਚ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੀਵਾਨ ਵਿੱਚ 14 ਅਕਤੂਬਰ ਤੋਂ ਮੌਤਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਸਾਰਨ ਵਿੱਚ ਮਰਨ ਵਾਲੇ ਸਾਰੇ ਵਿਅਕਤੀਆਂ ਨੇ 15 ਅਕਤੂਬਰ ਨੂੰ ਸ਼ਰਾਬ ਪੀਤੀ ਸੀ।
44 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੀਵਾਨ ‘ਚ 5 ਅਤੇ ਸਾਰਨ ‘ਚ 2 ਲੋਕਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। 34 ਲੋਕ ਸੀਵਾਨ ਸਦਰ ਹਸਪਤਾਲ ‘ਚ ਦਾਖਲ ਹਨ, ਜਦਕਿ 1 ਵਿਅਕਤੀ ਛਪਰਾ ‘ਚ ਦਾਖਲ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ‘ਚ ਭਲਕੇ ਤੋਂ ਕਈ ਸੜਕਾਂ 10 ਦਿਨ ਰਹਿਣਗੀਆਂ ਬੰਦ
ਸਾਰਨ ਦੇ ਕੁਝ ਲੋਕਾਂ ਨੂੰ ਪਟਨਾ ਦੇ ਪੀ.ਐਮ.ਸੀ.ਐਚ. ਭੇਜ ਦਿੱਤਾ ਗਿਆ ਹੈ।