ਸ੍ਰੀ ਚਮਕੌਰ ਸਾਹਿਬ ਮੋਰਿੰਡਾ 17 ਅਕਤੂਬਰ ਭਟੋਆ
ਅਮਰ ਸਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਅੱਜ ਇਲੈਕਟ੍ਰੋਨਿਕ ਵੇਸਟ ਦਿਵਸ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹ ਦਿਵਸ ਵਾਤਾਵਰਨ ਪ੍ਰਤੀਕੂਲ ਇਲੈਕਟ੍ਰੋਨਿਕ ਚੀਜਾਂ ਜਿਵੇਂ ਕਿ ਈਅਰ ਫੋਨ,ਮਾਨੀਟਰ,ਕੀ- ਬੋਰਡ, ਮਾਈਕੋ੍ਰ ਚਿਪ,ਮਾਊਸ ਆਦਿ ਸਭ ਦੇ ਖੱੁਲੇ ਵਿਚ ਸੱੁਟਣ ਨਾਲ ਹੋ ਰਹੇ ਖਤਰਨਾਕ ਪ੍ਰਭਾਵਾਂ ਸਬੰਧੀ ਜਾਗਰੂਕਤਾ ਫੈਲਾਉਣ ਲਈ ਮਨਾਇਆ ਗਿਆ।ਇਸ ਮੌਕੇ ਕਾਲਜ ਵਿਖੇ ਵਿਸ਼ੇਸ਼ ਤੌਰ ਤੇ ਸ਼ਿਵਾਲਿਕ ਸੋਲਿਡ ਵੇਸਟ ਮੈਨੇਜਮਂੈਟ ਲਿਮਟਿਡ ਯੂਨਿਟ-11 ਜੋ ਕਿ ਅਧਿਕਾਰਿਤ ਈ-ਵੇਸਟ ਰੀਸਾਈਕਲਰ ਹਨ, ਨੇ ਸ਼ਿਰਕਤ ਕੀਤੀ।ਇਸ ਯੂਨਿਟ ਦੇ ਨੁਮਾਇੰਦਿਆਂ ਨੇ ਸਟਾਫ਼ ਅਤੇ ਵਿਿਦਆਰਥੀਆਂ ਦੇ ਰੂ-ਬ-ਰੂ ਹੁੰਦਿਆਂ ਉਹਨਾਂ ਨੂੰ ਆਮ ਵਰਤੋਂ ਵਾਲੀਆਂ ਇਲੈਕਟੋ੍ਰਨਿਕ ਵਸਤਾਂ ਦੇ ਵੱਧ ਰਹੇ ਕਾਰਬਨ ਫੁੱਟ-ਪਿੰ੍ਰਟ ਅਤੇ ਇਸ ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਸਮਾਧਾਨ ਆਦਿ ਸੰਬੰਧੀ ਵਿਸਤ੍ਰਿਤ ਚਰਚਾ ਕੀਤੀ।ਉਹਨਾਂ ਨੇ ਸਟਾਫ਼ ਅਤੇ ਵਿਿਦਆਰਥੀਆਂ ਨੂੰ ਆਪਣੇ ਫ਼ੋਨ ਈ-ਮੇਲ ਆਦਿ ਦੇ ਇਨਬਾਕਸ ਵਿੱਚੋਂ ਵਾਧੂ ਸੁਨੇਹੇ ਅਤੇ ਈ-ਮੇਲ ਨੂੰ ਡਿਲੀਟ ਕਰਨ ਦਾ ਅਹਿਦ ਵੀ ਲਿਆ ਕਿਉਂਕਿ ਇਹ ਵਾਤਾਵਰਨ ਵਿੱਚ ਕਾਰਬਨ ਫੁੱਟ ਪ੍ਰਿੰਟ ਘਟਾਉਣ ਵਿੱਚ ਅਹਿਮ ਯੋਗਦਾਨ ਪਾ ਸਕਦਾ ਹੈ। ਉਹਨਾਂ ਸੰਸਥਾ ਵਿੱਚੋਂ ਈ-ਵੇਸਟ ਇੱਕਠਾ ਕੀਤਾ ਤਾਂ ਜੋ ਉਸ ਨੂੰ ਸਹੀ ਢੰਗ ਨਾਲ ਰੀਸਾਈਕਲ ਕੀਤਾ ਜਾ ਸਕੇ। ਡਾ. ਸੈਲੇਸ਼ ਸ਼ਰਮਾ,ਪ੍ਰਿੰਸੀਪਲ ਕਾਲਜ ਆਫ਼ ਫਾਰਮੇਸੀ ਨੇ ਅਖ਼ੀਰ ਵਿੱਚ ਸਭ ਦਾ ਧੰਨਵਾਦ ਕੀਤਾ ਅਤੇ ਕਾਲਜ ਵਿੱਚ ਈ-ਵੇਸਟ ਨੂੰ ਘਟਾਉਣ ਲਈ ਜਾਗਰੂਕਤਾ ਫੈਲਾਉਣ ਲਈ ਗਤੀਵਿਧੀਆਂ ਕਰਾਉਣ ਦਾ ਸੁਝਾਅ ਵੀ ਪੇਸ਼ ਕੀਤਾ। ਇਸ ਮੌਕੇ ਪ੍ਰੋ. ਸੁਨੀਤਾ ਰਾਣੀ, ਪੋ੍ਰ. ਰਾਕੇਸ਼ ਜੋਸ਼ੀ,ਪੋ੍ਰ. ਰਮਨਜੀਤ ਕੌਰ ਫਾਰਮੇਸੀ ਕਾਲਜ,ਅਰਸ਼ਦੀਪ ਸਿੰਘ, ਸਮੂਹ ਸਟਾਫ਼ ਅਤੇ ਵਿਿਦਆਰਥੀ ਹਾਜ਼ਰ ਸਨ।