ਨਵੀਂ ਦਿੱਲੀ, 18 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਕਰੀਬ ਦੋ ਸਾਲਾਂ ਬਾਅਦ ਜ਼ਮਾਨਤ ਮਿਲ ਗਈ ਹੈ। ਆਮ ਆਦਮੀ ਪਾਰਟੀ ਨੂੰ ਕਰੀਬ ਢਾਈ ਸਾਲ ਬਾਅਦ ਰਾਹਤ ਮਿਲੀ ਹੈ। ਸ਼ੁੱਕਰਵਾਰ ਨੂੰ ਅਦਾਲਤ ਨੇ ਉਸਦੀ ਜ਼ਮਾਨਤ ਪਟੀਸ਼ਨ ਉਤੇ ਫੈਸਲਾ ਸੁਣਾਇਆ। ਆਪ ਆਗੂ ਨੂੰ 30 ਮਈ 2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜੋ ਹੁਣ ਜ਼ਮਾਨਤ ਮਿਲੀ ਹੈ। ਇਸ ਤੋਂ ਪਹਿਲਾਂ ਉਹ ਕੁਝ ਮਹੀਨਿਆਂ ਤੱਕ ਅੰਤਰਿਮ ਜਮਾਨਤ ਉਤੇ ਬਾਹਰ ਆਏ ਸਨ। ਅਦਾਲਤ ਨੇ ਉਦੋਂ ਉਨ੍ਹਾਂ ਨੂੰ ਸਿਹਤ ਕਾਰਨਾਂ ਨਾਲ ਰਹਿਤ ਦਿੱਤੀ ਸੀ।
ਜੈਨ ਨੂੰ ਈਡੀ ਨੇ ਕਥਿਤ ਤੌਰ ਉਤੇ ਜੁੜੀਆਂ ਚਾਰ ਕੰਪਨੀਆਂ ਦੇ ਰਾਹੀਂ ਮਨੀ ਲਾਰਡਿੰਗ ਕੇਸ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ।