ਇਜ਼ਰਾਈਲ ‘ਤੇ ਹਮਲੇ ਦਾ ਮਾਸਟਰਮਾਈਂਡ ਹਮਾਸ ਚੀਫ ਯਾਹਿਆ ਸਿਨਵਾਰ ਮਾਰਿਆ ਗਿਆ

ਕੌਮਾਂਤਰੀ

ਤੇਲ ਅਵੀਵ, 18 ਅਕਤੂਬਰ, ਦੇਸ਼ ਕਲਿਕ ਬਿਊਰੋ :
7 ਅਕਤੂਬਰ 2023 ਨੂੰ ਇਜ਼ਰਾਈਲ ‘ਤੇ ਹੋਏ ਹਮਲੇ ਦਾ ਮਾਸਟਰਮਾਈਂਡ ਹਮਾਸ ਚੀਫ ਯਾਹਿਆ ਸਿਨਵਾਰ ਮਾਰਿਆ ਗਿਆ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਵਿਦੇਸ਼ ਮੰਤਰੀ ਕੈਟਜ਼ ਨੇ ਵੀਰਵਾਰ ਰਾਤ ਸਿਨਵਰ ਦੀ ਮੌਤ ਦੀ ਪੁਸ਼ਟੀ ਕੀਤੀ। ਨੇਤਨਯਾਹੂ ਨੇ ਵੀਡੀਓ ਸੰਦੇਸ਼ ‘ਚ ਕਿਹਾ ਕਿ ਅਸੀਂ ਹਿਸਾਬ ਬਰਾਬਰ ਕਰ ਲਿਆ ਹੈ, ਪਰ ਜੰਗ ਅਜੇ ਵੀ ਜਾਰੀ ਹੈ।
ਦਰਅਸਲ, ਇਜ਼ਰਾਈਲੀ ਡਿਫੈਂਸ ਫੋਰਸਿਜ਼ (ਆਈਡੀਐਫ) ਨੇ 16 ਅਕਤੂਬਰ ਨੂੰ ਇੱਕ ਰੁਟੀਨ ਆਪਰੇਸ਼ਨ ਵਿੱਚ ਮੱਧ ਗਾਜ਼ਾ ਵਿੱਚ ਇੱਕ ਇਮਾਰਤ ‘ਤੇ ਹਮਲਾ ਕੀਤਾ ਸੀ। ਜਿਸ ‘ਚ ਹਮਾਸ ਦੇ 3 ਮੈਂਬਰਾਂ ਦੇ ਮਾਰੇ ਜਾਣ ਦੀ ਖਬਰ ਆਈ ਸੀ। ਬਾਅਦ ਵਿਚ ਪਤਾ ਲੱਗਾ ਕਿ ਉਨ੍ਹਾਂ ਵਿਚੋਂ ਇਕ ਯਾਹਿਆ ਸਿਨਵਾਰ ਸੀ।ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਇਸ ਵਿੱਚ ਉਸਦੇ ਚਿਹਰੇ, ਦੰਦਾਂ ਅਤੇ ਘੜੀ ਤੋਂ ਦਾਅਵਾ ਕੀਤਾ ਗਿਆ ਕਿ ਮਾਰਿਆ ਗਿਆ ਵਿਅਕਤੀ ਯਾਹਿਆ ਸਿਨਵਾਰ ਹੈ।
ਦਰਅਸਲ, ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦਾ ਕਾਰਨ 7 ਅਕਤੂਬਰ ਦਾ ਹਮਲਾ ਸੀ, ਜਿਸ ਵਿਚ 1200 ਇਜ਼ਰਾਈਲੀ ਨਾਗਰਿਕ ਮਾਰੇ ਗਏ ਸਨ। ਉਦੋਂ ਤੋਂ ਦੋਵਾਂ ਵਿਚਾਲੇ ਜੰਗ ਜਾਰੀ ਹੈ।

Published on: ਅਕਤੂਬਰ 18, 2024 7:13 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।