ਪੰਜਾਬ ‘ਚ ਸਵੇਰੇ-ਸ਼ਾਮ ਠੰਢ ਦੇ ਬਾਵਜੂਦ ਦੁਪਹਿਰੇ ਗਰਮੀ ਬਰਕਰਾਰ

ਪੰਜਾਬ


ਚੰਡੀਗੜ੍ਹ, 18 ਅਕਤੂਬਰ, ਦੇਸ਼ ਕਲਿਕ ਬਿਊਰੋ :

ਪੰਜਾਬ ਵਿੱਚ ਅੱਜ ਸ਼ੁੱਕਰਵਾਰ ਨੂੰ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ। ਸਵੇਰ ਅਤੇ ਸ਼ਾਮ ਨੂੰ ਭਾਵੇਂ ਥੋੜੀ ਠੰਡ ਹੋ ਗਈ ਹੈ, ਪਰ ਦੁਪਹਿਰ ਨੂੰ ਗਰਮੀ ਰਹੇਗੀ। ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਸਾਫ਼ ਰਹੇਗਾ। 27 ਤੋਂ ਬਾਅਦ ਮੌਸਮ ਬਦਲ ਜਾਵੇਗਾ। ਇਸ ਤੋਂ ਬਾਅਦ ਠੰਡ ਵੀ ਵਧ ਜਾਵੇਗੀ।
ਇਸ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਵੱਧ ਤੋਂ ਵੱਧ ਤਾਪਮਾਨ ਵਿੱਚ ਇੱਕ ਡਿਗਰੀ ਦਾ ਵਾਧਾ ਹੋਇਆ ਹੈ। ਇਹ ਆਮ ਨਾਲੋਂ ਦੋ ਡਿਗਰੀ ਵੱਧ ਹੈ। ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ 37 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪਰਾਲੀ ਸਾੜਨ ਨਾਲ ਹਵਾ ਵੀ ਪ੍ਰਦੂਸ਼ਿਤ ਹੋਣ ਲੱਗੀ ਹੈ।

ਪੰਜਾਬ ਦੇ ਵੱਡੇ ਸ਼ਹਿਰਾਂ ਦੇ AQI ਪੱਧਰ ਦੀ ਗੱਲ ਕਰੀਏ ਤਾਂ ਸਭ ਦੀ ਹਵਾ ਪ੍ਰਦੂਸ਼ਿਤ ਹੋਣ ਲੱਗੀ ਹੈ। ਅੰਮ੍ਰਿਤਸਰ ਦਾ AQI 169 ਤੱਕ ਪਹੁੰਚ ਗਿਆ ਹੈ। ਇਹ ਸਵੇਰੇ ਛੇ ਵਜੇ ਦਰਜ ਕੀਤਾ ਗਿਆ ਹੈ।ਜਦੋਂ ਕਿ ਬਠਿੰਡਾ ਦਾ AQI 162, ਜਲੰਧਰ ਦਾ 107, ਖੰਨਾ ਦਾ 118, ਲੁਧਿਆਣਾ ਦਾ AQI 107, ਮੰਡੀ ਗੋਬਿੰਦਗੜ੍ਹ AQI 164, ਰੂਪਨਗਰ ਦਾ AQI 145 ਅਤੇ ਪਟਿਆਲਾ ਦਾ AQI 118 ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜੇਕਰ ਮਾਹਿਰਾਂ ਦੀ ਮੰਨੀਏ ਤਾਂ ਅੱਗੇ ਇਹ ਹੋਰ ਵੀ ਵੱਧ ਸਕਦਾ ਹੈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।