ਪੰਚਕੂਲਾ: 19 ਅਕਤੂਬਰ, ਦੇਸ਼ ਕਲਿੱਕ ਬਿਓਰੋ
ਪੰਜਾਬ ਦੇ ਮਲੇਰਕੋਟਲਾ ਤੋਂ ਮੋਰਨੀ ਹਿੱਲ ਲਈ ਟੂਰ ‘ਤੇ ਜਾ ਰਹੀ ਨਿੱਜੀ ਸਕੂਲ ਬੱਸ ਟਿੱਕਰਤਾਲ ਕੋਲ ਸੰਤੁਲਨ ਗੁਆਉਣ ਕਾਰਨ ਦਰਖਤ ਨਾਲ ਟਕਰਾਅ ਗਈ, ਜਿਸ ਨਾਲ ਕੁਝ ਬੱਚੇ ਜ਼ਖਮੀ ਹੋ ਗਏ । ਜ਼ਖਮੀਆਂ ਨੂੰ ਤੁਰੰਤ ਪੰਚਕੂਲਾ ਦੇ ਸੈਕਟਰ 6 ਦੇ ਹਸਪਤਾਲ ਕਰਵਾਇਆ ਗਿਆ ਹੈ ਜ਼ਿਥੇ ਉਹ ਜ਼ੇਰੇ ਇਲਾਜ ਹਨ। ਗਣੀਮਤ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸਾ ਵਾਪਰਦਿਆਂ ਹੀ ਇਲਾਕੇ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਸੁਰੱਖਿਅਤ ਕੱਢਣ ਵਿੱਚ ਮਦਦ ਕੀਤੀ। ਪੁਲਿਸ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਪੜਤਾਲ ਕਰ ਰਹੀ ਹੈ।
ਪੰਜਾਬ ਦੇ ਸਕੂਲੀ ਬੱਚਿਆਂ ਦੀ ਬੱਸ ਦਰੱਖਤ ਨਾਲ ਟਕਰਾਈ, ਕਈ ਜ਼ਖਮੀ