ਪਟਨਾ, 19 ਅਕਤੂਬਰ, ਦੇਸ਼ ਕਲਿਕ ਬਿਊਰੋ :
ਬਿਹਾਰ ਦੇ ਬਾਂਕਾ ਵਿੱਚ ਇੱਕ ਬੋਲੈਰੋ ਗੱਡੀ ਨੇ ਸੜਕ ਤੋਂ ਲੰਘ ਰਹੇ ਕਾਵੜੀਆਂ ਨੂੰ ਕੁਚਲ ਦਿੱਤਾ। ਇਸ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਕਈ ਲੋਕ ਜ਼ਖਮੀ ਵੀ ਹੋਏ ਹਨ। ਘਟਨਾ ਤੋਂ ਬਾਅਦ ਗੁੱਸੇ ‘ਚ ਆਏ ਪਿੰਡ ਵਾਸੀਆਂ ਨੇ ਵਿਰੋਧ ‘ਚ ਪੁਲਸ ਵੈਨ ਨੂੰ ਅੱਗ ਲਗਾ ਦਿੱਤੀ।ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਦੀ ਹੈ। ਕਾਵੜੀਆਂ ਦਾ ਇੱਕ ਸਮੂਹ ਗੰਗਾ ਜਲ ਲੈ ਕੇ ਸੁਲਤਾਨਗੰਜ ਤੋਂ ਬਾਂਕਾ ਪਰਤ ਰਿਹਾ ਸੀ, ਜਦੋਂ ਇੱਕ ਬੋਲੈਰੋ ਗੱਡੀ ਸੜਕ ‘ਤੇ ਤੇਜ਼ ਰਫਤਾਰ ਨਾਲ ਲੰਘ ਰਹੀ ਸੀ। ਗੱਡੀ ਕਾਬੂ ਤੋਂ ਬਾਹਰ ਹੋ ਗਈ ਅਤੇ ਸ਼ਰਧਾਲੂਆਂ ਦੇ ਸਮੂਹ ਨੂੰ ਲਤਾੜਦੀ ਹੋਈ ਅੱਗੇ ਵਧ ਗਈ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।
Published on: ਅਕਤੂਬਰ 19, 2024 11:32 ਪੂਃ ਦੁਃ