ਏਡਜ਼ ਕੰਟਰੋਲ ਕਰਮਚਾਰੀਆਂ ਵੱਲੋਂ 22 ਅਕਤੂਬਰ ਨੂੰ ਮੁੱਖ ਮੰਤਰੀ ਰਿਹਾਇਸ਼ ਦੇ ਘਿਰਾਓ ਦਾ ਐਲਾਨ

ਸਿਹਤ

ਮੋਰਿੰਡਾ  19 ਅਕਤੂਬਰ ( ਭਟੋਆ )

 ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸਨ ( ਸਿਹਤ ਵਿਭਾਗ) ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ 22 ਅਕਤੂਬਰ ਨੂੰ ਰੋਸ ਪ੍ਰਦਰਸ਼ਨ ਕੀਤੇ ਜਾਣ ਦਾ ਐਲਾਨ ਕੀਤਾ  ਹੈ l ਐਸੋਸੀਏਸਨ ਦੇ ਸੂਬਾ ਪ੍ਰਧਾਨ ਜਸਮੇਲ ਸਿੰਘ ਦਿਓਲ ਨੇ   ਦੱਸਿਆ ਕਿ 22 ਅਕਤੂਬਰ ਦੇ ਰੋਸ ਪ੍ਰਦਰਸ਼ਨ ਸੰਬੰਧੀ ਪੰਜਾਬ ਭਰ ਵਿੱਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਅਤੇ 22 ਅਕਤੂਬਰ ਨੂੰ ਪੰਜਾਬ ਭਰ ਵਿੱਚ ਸਮੂਹ ਕਰਮਚਾਰੀਆਂ ਸਿਹਤ ਸੇਵਾਵਾਂ ਜਿਹਨਾਂ ਵਿੱਚ ਐਚ ਆਈ ਵੀ/ਏਡਜ਼ ਦੀ ਟੈਸਟਿੰਗ /ਕਾਊੰਸਲਿੰਗ , ਐਚ ਆਈ ਦੇ ਮਰੀਜਾਂ ਨੂੰ ਦਵਾਈ , ਨਸ਼ੇ ਦੇ ਮਰੀਜਾਂ ਨੂੰ ਦਵਾਈ , ਗੁਪਤ ਰੋਗ ਦੇ ਮਰੀਜਾਂ ਨੂੰ ਦਵਾਈ ਅਤੇ ਬਲੱਡ ਬੈਂਕ ਵਿੱਚ ਖੂਨ ਲੈਣ ਤੇ ਦਾਨ ਕਰਨ ਦੇ ਕੰਮ ਠੱਪ ਕਰਕੇ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ ਪਰਿਵਾਰਕ ਮੈਬਰਾਂ ਸਮੇਤ ਜੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ l ਉਹਨਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ ਜ਼ਿਮਨੀ ਚੋਣਾਂ ਵਿੱਚ ਸਰਕਾਰ ਖਿਲਾਫ ਘਰ ਘਰ ਜਾ ਕੇ ਸਰਕਾਰ ਦੀ ਮੁਲਾਜ਼ਮਾਂ ਨਾਲ ਵਾਅਦਾ ਖਿਲਾਫੀ ਅਤੇ ਮੁਲਾਜ਼ਮ ਮਾਰੂ ਨੀਤੀਆਂ ਬਾਰੇ ਦੱਸ ਕੇ ਜਾਗੁਰੂਕਤਾ ਮੁਹਿੰਮ ਚਲਾਈ ਜਾਵੇਗੀ ਅਤੇ ਮੰਗਾਂ ਨਾ ਮੰਨਣ ਤੇ ਸਰਕਾਰ ਖਿਲਾਫ ਪੱਕਾ ਮੋਰਚਾ ਲਗਾਇਆ ਜਾ ਸਕਦਾ ਹੈ l ਵਰਣਨਯੋਗ ਹੈ ਕਿ ਆਪ ਸਰਕਾਰ ਵੱਲੋਂ ਏਡਜ਼ ਕਰਮਚਾਰੀਆਂ ਨਵੰਬਰ ਸਰਕਾਰ ਹੋਂਦ ਵਿੱਚ ਆਉਣ ਤੇ 20% ਤਨਖਾਹ ਵਿੱਚ ਦਿੱਲੀ ਤਰਜ ਤੇ ਵਾਧੇ ਤੋਂ ਇਲਾਵਾ ਰੈਗੂਲਰ ਕਰਨ ਅਤੇ ਹੋਰ ਵਿਭਾਗੀ ਸਹੂਲਤਾਂ ਲਈ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਅਜੇ ਤੱਕ ਸਰਕਾਰ ਨੇ ਇਹਨਾਂ ਕਰਮਚਾਰੀਆਂ ਦੀ ਸਾਰ ਨਹੀਂ ਪੁੱਛੀ ਜਦਕਿ ਇਹਨਾਂ ਕਰਮਚਾਰੀਆਂ ਨੇ ਅੱਜ ਤੱਕ ਆਪ ਦਾ ਹਰ ਚੋਣ ਮੁਹਾਜ ਵਿੱਚ ਸਾਥ ਦਿੱਤਾ ਹੈ l

Latest News

Latest News

Leave a Reply

Your email address will not be published. Required fields are marked *