ਨਵੀਂ ਦਿੱਲੀ, 19 ਅਕਤੂਬਰ, ਦੇਸ਼ ਕਲਿਕ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਨੀਵਾਰ ਨੂੰ ਕਰਮਯੋਗੀ ਸਪਤਾਹ ਯਾਨੀ ਨੈਸ਼ਨਲ ਲਰਨਿੰਗ ਵੀਕ ਦਾ ਉਦਘਾਟਨ ਕਰਨਗੇ। 25 ਅਕਤੂਬਰ ਤੱਕ ਚੱਲਣ ਵਾਲਾ ਇਹ ਸਮਾਗਮ ਸਵੇਰੇ 10.30 ਵਜੇ ਡਾ: ਅੰਬੇਡਕਰ ਇੰਟਰਨੈਸ਼ਨਲ ਸੈਂਟਰ ਨਵੀਂ ਦਿੱਲੀ ਵਿਖੇ ਸ਼ੁਰੂ ਹੋਵੇਗਾ।ਇਸ ਵਿੱਚ 30 ਲੱਖ ਤੋਂ ਵੱਧ ਸਿਵਲ ਸਰਵੈਂਟ ਹਿੱਸਾ ਲੈਣਗੇ।
ਇਹ ਵੀ ਪੜ੍ਹੋ: ਵਿਜੀਲੈਂਸ ਵੱਲੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ASI ਕਾਬੂ
ਸਤੰਬਰ 2020 ਤੋਂ ਸ਼ੁਰੂ ਹੋਏ ਮਿਸ਼ਨ ਕਰਮਯੋਗੀ ਦਾ ਉਦੇਸ਼ ਸਿਵਲ ਸੇਵਕਾਂ ਲਈ ਨਿੱਜੀ ਅਤੇ ਸੰਗਠਨਾਤਮਕ ਹੁਨਰ ਵਿਕਾਸ ਨੂੰ ਨਵੀਂ ਦਿਸ਼ਾ ਦੇਣਾ ਹੈ। ਇਸ ਦੌਰਾਨ ਹਰ ਕਰਮਯੋਗੀ 4 ਘੰਟੇ ਦੀ ਲਰਨਿੰਗ ਵਿੱਚ ਭਾਗ ਲਵੇਗਾ।