ਚੰਡੀਗੜ੍ਹ, 19 ਅਕਤੂਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 19 ਅਕਤੂਬਰ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਜਾਣੀਏ 19 ਅਕਤੂਬਰ ਦੇ ਇਤਿਹਾਸ ਬਾਰੇ :-
* ਅੱਜ ਦੇ ਦਿਨ 2009 ਵਿੱਚ, ਹਿੰਦ ਮਹਾਸਾਗਰ ਵਿੱਚ ਸਥਿਤ ਮਾਲਦੀਵ ਨੇ ਪਾਣੀ ਦੇ ਹੇਠਾਂ ਵਿਸ਼ਵ ਦੀ ਪਹਿਲੀ ਕੈਬਨਿਟ ਮੀਟਿੰਗ ਕਰਕੇ ਸਾਰੇ ਦੇਸ਼ਾਂ ਨੂੰ ਗਲੋਬਲ ਵਾਰਮਿੰਗ ਦੇ ਖ਼ਤਰੇ ਬਾਰੇ ਚੇਤਾਵਨੀ ਦੇਣ ਦੀ ਕੋਸ਼ਿਸ਼ ਕੀਤੀ ਸੀ।
* 2008 ਵਿਚ 19 ਅਕਤੂਬਰ ਨੂੰ ਟਾਟਾ ਮੋਟਰਜ਼ ਨੇ ਆਟੋਮੋਬਾਈਲ ਬਾਜ਼ਾਰ ਵਿਚ ਮੰਦੀ ਕਾਰਨ 300 ਅਸਥਾਈ ਕਰਮਚਾਰੀਆਂ ਨੂੰ ਹਟਾ ਦਿੱਤਾ ਸੀ।
* ਅੱਜ ਦੇ ਦਿਨ 2005 ‘ਚ ਬਗਦਾਦ ਵਿੱਚ ਇਰਾਕ ਦੇ ਬਰਖਾਸਤ ਰਾਸ਼ਟਰਪਤੀ ਸੱਦਾਮ ਹੁਸੈਨ ਖ਼ਿਲਾਫ਼ ਸੁਣਵਾਈ ਸ਼ੁਰੂ ਹੋਈ ਸੀ।
* 19 ਅਕਤੂਬਰ 2004 ਨੂੰ ਸੂ ਵਿਨ ਮਿਆਂਮਾਰ ਦੇ ਪ੍ਰਧਾਨ ਮੰਤਰੀ ਬਣੇ ਸਨ।
* 2004 ਵਿੱਚ ਅੱਜ ਦੇ ਦਿਨ ਚੀਨ ਨੇ ਆਪਣਾ ਪਹਿਲਾ ਵਪਾਰਕ ਮੌਸਮ ਉਪਗ੍ਰਹਿ ਲਾਂਚ ਕੀਤਾ ਸੀ।
* 19 ਅਕਤੂਬਰ 1950 ਨੂੰ ਮਦਰ ਟੈਰੇਸਾ ਨੇ ਕਲਕੱਤਾ (ਭਾਰਤ) ਵਿੱਚ ਮਿਸ਼ਨਰੀਜ਼ ਆਫ਼ ਚੈਰਿਟੀਜ਼ ਦੀ ਸਥਾਪਨਾ ਕੀਤੀ ਸੀ।
* ਅੱਜ ਦੇ ਦਿਨ 1944 ਵਿਚ ਫਿਲੀਪੀਨ ਟਾਪੂ ਵਿਚ ਅਮਰੀਕਾ ਅਤੇ ਜਾਪਾਨ ਦੀਆਂ ਫ਼ੌਜਾਂ ਵਿਚਕਾਰ ਜੰਗ ਸ਼ੁਰੂ ਹੋਈ ਸੀ।
* 1933 ਵਿਚ 19 ਅਕਤੂਬਰ ਨੂੰ ਜਰਮਨੀ ਮਿੱਤਰ ਦੇਸ਼ਾਂ ਦੀ ਸੰਧੀ ਤੋਂ ਬਾਹਰ ਹੋ ਗਿਆ ਸੀ।
* ਅੱਜ ਦੇ ਦਿਨ 1932 ‘ਚ ਫੋਰਡ ਮੋਟਰ ਕੰਪਨੀ ਦੇ ਮਾਲਕ ਹੈਨਰੀ ਫੋਰਡ ਨੇ ਰੇਡੀਓ ‘ਤੇ ਆਪਣਾ ਪਹਿਲਾ ਭਾਸ਼ਣ ਦਿੱਤਾ ਸੀ।
* 19 ਅਕਤੂਬਰ 1932 ਨੂੰ ਬ੍ਰਿਟਿਸ਼ ਸਰਕਾਰ ਨੇ ਸੋਵੀਅਤ ਯੂਨੀਅਨ ਨਾਲ ਵਪਾਰਕ ਸਮਝੌਤਾ ਕੀਤਾ ਸੀ।
* ਅੱਜ ਦੇ ਦਿਨ 1915 ਵਿੱਚ ਰੂਸ ਅਤੇ ਇਟਲੀ ਨੇ ਬੁਲਗਾਰੀਆ ਵਿਰੁੱਧ ਜੰਗ ਦਾ ਐਲਾਨ ਕੀਤਾ ਸੀ।
* 19 ਅਕਤੂਬਰ 1889 ਨੂੰ ਫਰਾਂਸੀਸੀ ਨੇਤਾ ਨੈਪੋਲੀਅਨ ਬੋਨਾਪਾਰਟ ਨੇ ਰੂਸ ਦੀ ਰਾਜਧਾਨੀ ਤੋਂ ਆਪਣੀ ਫੌਜ ਵਾਪਸ ਹਟਾਈ ਸੀ।
* ਅੱਜ ਦੇ ਦਿਨ 1872 ਵਿਚ ਨਿਊ ਸਾਊਥ ਵੇਲਜ਼ ਵਿਚ ਦੁਨੀਆ ਦਾ ਸਭ ਤੋਂ ਵੱਡਾ ਸੋਨੇ ਦਾ ਟੁਕੜਾ (215 ਕਿਲੋ) ਮਿਲਿਆ ਸੀ।
* 19 ਅਕਤੂਬਰ 1853 ਨੂੰ ਅਮਰੀਕਾ ਦੇ ਹਵਾਈ ਸੂਬੇ ‘ਚ ਪਹਿਲੀ ਆਟਾ ਚੱਕੀ ਸ਼ੁਰੂ ਕੀਤੀ ਗਈ ਸੀ।
* ਲਾਪਜਿੰਗ ਦੀ ਲੜਾਈ ਅੱਜ ਦੇ ਦਿਨ 1813 ਵਿੱਚ ਸਮਾਪਤ ਹੋਈ ਸੀ।
* 1739 ਵਿਚ 19 ਅਕਤੂਬਰ ਨੂੰ ਇੰਗਲੈਂਡ ਨੇ ਸਪੇਨ ਵਿਰੁੱਧ ਜੰਗ ਦਾ ਐਲਾਨ ਕੀਤਾ ਸੀ।