ਚੰਡੀਗੜ੍ਹ, 20 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਕਰਵਾ ਚੌਥ ਦਾ ਤਿਉਹਾਰ ਸੁਹਾਗਨ ਔਰਤਾਂ ਲਈ ਬਹੁਤ ਹੀ ਖ਼ਾਸ ਹੁੰਦਾ ਹੈ। ਮਹਿਲਾਵਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਪੂਰੇ ਦਿਨ ਦਾ ਵਰਤ ਰੱਖਦੀਆਂ ਹਨ ਅਤੇ ਸ਼ਾਮ ਨੂੰ ਛੰਨਣੀ ਰਾਹੀਂ ਚੰਦ ਦੇਖਣ ਤੋਂ ਬਾਅਦ ਆਪਣੇ ਪਤੀ ਨੂੰ ਦੇਖ ਕੇ ਉਨ੍ਹਾਂ ਦੇ ਹੱਥੋਂ ਪਾਣੀ ਪੀ ਕੇ ਵਰਤ ਖੋਲਦੀਆਂ ਹਨ। ਅੱਜ ਕਰਵਾ ਚੌਥ ਦਾ ਵਰਤ ਰੱਖਿਆ ਜਾ ਰਿਹਾ ਹੈ।ਕਰਵਾ ਚੌਥ ਤੋਂ ਪਹਿਲਾਂ, ਇਨ੍ਹਾਂ ਦਿਨਾਂ ‘ਚ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਇਕ ਮਹਿਲਾ ਦਾ ਵਰਤ ਖੋਲ੍ਹਦਾ ਹੋਇਆ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। “ਸ਼ਾਲੂ ਜਿਮਨਾਸਟ” ਨਾਮਕ ਇੰਸਟਾਗ੍ਰਾਮ ਖਾਤੇ ਤੋਂ ਇਹ ਅਨੋਖੇ ਅੰਦਾਜ਼ ਵਿੱਚ ਵਰਤ ਖੋਲ੍ਹਦੀ ਹੋਈ ਮਹਿਲਾ ਦਾ ਵੀਡੀਓ ਕਾਫ਼ੀ ਚਰਚ ਵਿਚ ਹੈ।ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਹੋਏ ਦੂਜੇ ਵੀਡੀਓ ‘ਚ ਮਹਿਲਾ ਛੱਤ ‘ਤੇ ਖੜ੍ਹੇ ਹਨ। ਉਹ ਪਤੀ ਦੇ ਇੱਕ ਪੈਰ ਉਸ ਦੇ ਮੋਢੇ ‘ਤੇ ਅਤੇ ਦੂਸਰਾ ਪੈਰ ਉਸਦੇ ਗੋਡੇ ‘ਤੇ ਰੱਖਦੀ ਹੈ, ਫਿਰ ਕਮਰ ‘ਤੇ ਇੱਕ ਹੱਥ ਰੱਖ ਕੇ ਬੈਲੰਸ ਬਣਾਉਂਦੀ ਹੈ ਅਤੇ ਛੰਨਣੀ ਰਾਹੀਂ ਪਤੀ ਅਤੇ ਚੰਦ ਨੂੰ ਦੇਖਦੀ ਹੈ।
Published on: ਅਕਤੂਬਰ 20, 2024 12:58 ਬਾਃ ਦੁਃ