ਤਰਕਸ਼ੀਲ ਸੁਸਾਇਟੀ ਪੰਜਾਬ ਨੇ ‘ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ’ ਕਰਵਾਈ 

ਸਿੱਖਿਆ \ ਤਕਨਾਲੋਜੀ

900 ਵਿਦਿਆਰਥੀਆਂ ਨੇ ਦਿੱਤੀ ਚੇਤਨਾ ਪਰਖ਼ ਪ੍ਰੀਖਿਆ 

ਦਲਜੀਤ ਕੌਰ 

ਸੰਗਰੂਰ, 20 ਅਕਤੂਬਰ, 2024: ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ ਅੱਜ ਪੰਜਾਬ ਵਿੱਚ  ਛੇਵੀਂ ਵਿਗਿਆਨਕ ਚੇਤਨਾ ਪਰਖ਼ ਪ੍ਰੀਖਿਆ ਕਰਵਾਈ ਗਈ। ਇਸ ਪ੍ਰੀਖਿਆ ਵਿੱਚ 6 ਵੀਂ ਜਮਾਤ ਤੋਂ ਲੈ ਕੇ ਉਪਰਲੀਆਂ ਸਾਰੀਆਂ  ਜਮਾਤਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਕੱਲ੍ਹ 21 ਅਕਤੂਬਰ ਨੂੰ ਬਾਕੀ ਰਹਿ ਗਏ ਪੰਜਾਬ ਵਿੱਚ ਵਿਗਿਆਨਕ ਚੇਤਨਾ ਪਰਖ਼ ਪ੍ਰੀਖਿਆ ਕਰਵਾਈ ਜਾਵੇਗੀ। ਇਸ ਪ੍ਰੀਖਿਆ ਵਿੱਚ  ਵੀ 6 ਵੀਂ ਜਮਾਤ ਤੋਂ ਲੈ ਕੇ ਉਪਰਲੀਆਂ ਸਾਰੀਆਂ ਜਮਾਤਾਂ ਦੇ ਚਾਹਵਾਨ ਵਿਦਿਆਰਥੀ  ਭਾਗ ਲੈ ਰਹੇ ਹਨ। 

ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਜਥੇਬੰਦਕ ਮੁਖੀ  ਮਾਸਟਰ ਪਰਮਵੇਦ ਨੇ ਦੱਸਿਆ ਕਿ ਇਕਾਈ ਸੰਗਰੂਰ ਵੱਲੋਂ‌ ਅਜ 8 ਪ੍ਰੀਖਿਆ ਕੇਂਦਰਾਂ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਵਿਖੇ 190 ਵਿਦਿਆਰਥੀਆਂ, ਸਸਸ ਸਕੂਲ ਬਾਲੀਆਂ ਵਿੱਚ 71 ਵਿਦਿਆਰਥੀਆਂ, ਸਸਸਸ ਸਕੂਲ ਭਲਵਾਨ ਵਿੱਚ 48 ਵਿਦਿਆਰਥੀਆਂ, ਸਸਸਸਕੂਲ ਬਡਰੁੱਖਾਂ ਵਿੱਚ 185 ਵਿਦਿਆਰਥੀਆਂ, ਸਹਸਕੂਲ ਚੂੜਲ ਵਿਖੇ 51 ਵਿਦਿਆਰਥੀਆਂ, ਸਹਸ ਗਾਗਾ ਵਿੱਚ 59 ਵਿਦਿਆਰਥੀਆਂ, ਸਹਸ ਹਰਿਆਊ ਵਿੱਚ ਵਿਦਿਆਰਥੀਆਂ 72 ਵਿਦਿਆਰਥੀਆਂ ਅਤੇ ਸਸਸਸ ਸਕੂਲ ਭਵਾਨੀਗੜ੍ਹ ਲੜਕੀਆਂ ਵਿੱਚ 224 ਵਿਦਿਆਰਥੀਆਂ ਵੱਲੋਂ ਇਹ ਛੇਵੀਂ ਵਿਦਿਆਰਥੀ ਵਿਗਿਆਨਕ ਚੇਤਨਾ ਪਰਖ਼ ਪ੍ਰੀਖਿਆ ਵਿੱਚ ਭਾਗ ਲਿਆ ਗਿਆ। ਇਨ੍ਹਾਂ ਪ੍ਰੀਖਿਆ ਕੇਂਦਰਾਂ ਵਿੱਚ ਕੁਲ 900 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਪ੍ਰੀਖਿਆ ਨਕਲ ਰਹਿਤ ਤੇ ਉਸਾਰੂ ਸੇਧ ਦਿੰਦੀ, ਸਿੱਖਿਆਦਾਇਕ ਅਤੇ ਗਿਆਨ ਵਰਧਕ ਹੋ ਨਿਬੜੀ। 

ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਦੱਸਿਆ ਇਕਾਈ ਸੰਗਰੂਰ ਵੱਲੋਂ 21ਅਕਤੂਬਰ ਨੂੰ 9 ਹੋਰ ਪ੍ਰੀਖਿਆ ਕੇਂਦਰਾਂ ਵਿੱਚ ਇਹ ਪ੍ਰੀਖਿਆ ਲਈ ਜਾਵੇਗੀ, ਜਿਸ ਵਿੱਚ 1000 ਵਿਦਿਆਰਥੀ ਸ਼ਮੂਲੀਅਤ ਕਰਨਗੇ।

Leave a Reply

Your email address will not be published. Required fields are marked *