ਦੋ ਗੁੱਟਾਂ ਦਰਮਿਆਨ ਝਗੜੇ ਦੌਰਾਨ ਚੱਲੀ ਗੋਲੀ, ਇੱਕ ਦੀ ਮੌਤ

ਰਾਸ਼ਟਰੀ

ਨਵੀਂ ਦਿੱਲੀ, 20 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਵਿੱਚ ਦੋ ਗਰੁੱਪਾਂ ਵਿੱਚ ਝਗੜਾ ਹੋਣ ਤੋਂ ਬਾਅਦ ਲਗਭਗ 10 ਰਾਊਂਡ ਗੋਲੀਬਾਰੀ ਹੋਈ ਹੈ। ਇਸ ਗੋਲੀਬਾਰੀ ਦੀ ਘਟਨਾ ਵਿੱਚ ਦੀਪਕ ਨਾਂ ਦੇ ਇੱਕ ਵਿਅਕਤੀ ਨੂੰ 4 ਗੋਲੀਆਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਨਾਲ ਹੀ ਨਰਿੰਦਰ ਅਤੇ ਇੱਕ ਹੋਰ ਵਿਅਕਤੀ ਜਖਮੀ ਹੋ ਗਏ। ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵੇਲੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਪੁਲਿਸ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਦੀਪਕ, ਉਸ ਦਾ ਭਰਾ ਅਤੇ ਕੁਝ ਸਾਥੀ ਪਾਰਕ ਦੇ ਨੇੜੇ ਖੜੇ ਸਨ। ਉਸ ਸਮੇਂ ਨਰਿੰਦਰ ਅਤੇ ਸੂਰਜ ਉੱਥੇ ਆਏ ਅਤੇ ਦੋਨਾਂ ਪਾਸਿਆਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਫਿਰ ਦੋਨਾਂ ਧਿਰਾਂ ਨੇ ਇਕ ਦੂਜੇ ‘ਤੇ ਗੋਲੀਬਾਰੀ ਕਰ ਦਿੱਤੀ। ਇੱਕ ਸਥਾਨਕ ਨੇ ਦੱਸਿਆ ਕਿ ਗਗਨ ਨਾਂ ਦੇ ਇੱਕ ਲੜਕੇ ਨਾਲ ਝਗੜਾ ਚੱਲ ਰਿਹਾ ਸੀ। ਸਮਝੌਤੇ ਦੀ ਗੱਲ ਹੋ ਰਹੀ ਸੀ। ਲਗਭਗ 8-10 ਲੋਕਾਂ ਦੇ ਹੱਥ ਵਿੱਚ ਬੰਦੂਕਾਂ ਸਨ। ਸਾਰੇ ਲੋਕ ਆਏ ਅਤੇ ਗੋਲੀਬਾਰੀ ਕਰਨ ਲੱਗੇ। ਇਸ ਘਟਨਾ ਵਿੱਚ ਦੀਪਕ ਦੀ ਮੌਤ ਹੋ ਗਈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।