ਨਵੀ ਦਿੱਲੀ, 21 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਬੀਤੇ ਕੱਲ੍ਹ ਔਰਤਾਂ ਵੱਲੋਂ ਪਤੀ ਦੀ ਲੰਬੀ ਉਮਰ ਲਈ ਦੇਸ਼ ਭਰ ਵਿੱਚ ਕਰਵਾ ਚੌਥ ਦਾ ਵਰਤ ਰੱਖਿਆ ਗਿਆ। ਇਸ ਦਿਨ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ। ਵਰਤ ਵਾਲੇ ਦਿਨ ਪਤੀ ਘਰ ਆਇਆ ਤਾਂ ਪਤਨੀ ਨੇ ਹੋਰ ਵਿਆਹ ਕਰਵਾ ਲਿਆ।ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਮਊ ਅੰਦਰ ਪੈਂਦੇ ਥਾਣਾ ਕੋਪਗੰਜ ਇਲਾਕੇ ਦਾ ਹੈ। ਪ੍ਰੇਮੀ ਜੋੜੇ ਨੇ ਕਰਵਾ ਚੌਥ ਮੌਕੇ ਗੌਰੀਸ਼ੰਕਰ ਮੰਦਰ ‘ਚ ਵਿਆਹ ਕਰਵਾਇਆ। ਹੈਰਾਨੀ ਵਾਲੀ ਗੱਲ ਇਹ ਸੀ ਕਿ ਉਕਤ ਔਰਤ ਪਹਿਲਾਂ ਹੀ ਵਿਆਹੀ ਹੋਈ ਸੀ। ਇਸ ਦੇ ਬਾਵਜੂਦ ਉਸ ਨੇ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਕਰਵਾ ਲਿਆ। ਜਿਵੇਂ ਹੀ ਪਤੀ ਨੂੰ ਇਸ ਗੱਲ ਦੀ ਹਵਾ ਮਿਲੀ, ਉਹ ਘਰ ਆ ਗਿਆ। ਉਸਨੇ ਆਪਣੀ ਪਤਨੀ ਤੋਂ ਜਵਾਬ ਮੰਗਿਆ। ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਹੰਗਾਮਾ ਵਧਣ ‘ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ।ਪਤਨੀ ਆਪਣੇ ਪ੍ਰੇਮੀ ਨਾਲ ਥਾਣੇ ਪਹੁੰਚੀ, ਪਰ ਪਤੀ ਨਹੀਂ ਪਹੁੰਚਿਆ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪ੍ਰਮਿਲਾ ਨਾਂ ਦੀ ਲੜਕੀ ਦਾ ਵਿਆਹ ਭੀਟੀ ਮੁਹੱਲਾ ਵਾਸੀ ਆਕਾਸ਼ ਨਾਲ ਹੋਇਆ ਸੀ। ਪਰ ਪ੍ਰਮਿਲਾ ਦਾ ਪਹਿਲਾਂ ਹੀ ਇੱਕ ਪ੍ਰੇਮੀ ਸੀ, ਜਿਸਦਾ ਨਾਮ ਵਿਜੇ ਸ਼ੰਕਰ ਹੈ। ਵਿਜੇ ਸਭਾ ਲੈਰੋਂ ਪਿੰਡ ਦੀ ਰਹਿਣ ਵਾਲਾ ਹੈ। ਵਿਆਹ ਤੋਂ ਬਾਅਦ ਵੀ ਪ੍ਰਮਿਲਾ ਅਤੇ ਵਿਜੇ ਦਾ ਅਫੇਅਰ ਚੱਲਦਾ ਰਿਹਾ।
Published on: ਅਕਤੂਬਰ 21, 2024 12:33 ਬਾਃ ਦੁਃ