ਚੰਡੀਗੜ੍ਹ, 21 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਕੋਰੋਨਾ ਸਮੇਂ ਨਿਯਮ ਤੋੜਨ ਨੂੰ ਲੈ ਕੇ ਦਰਜ ਕੀਤੇ ਗਏ 188 ਦੇ ਤਹਿਤ ਕੇਸ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਰੱਦ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿੱਚ 188 ਦੇ ਤਹਿਤ ਦਰਜ 10 ਹਜ਼ਾਰ ਤੋਂ ਜ਼ਿਆਦਾ ਕੇਸ ਰੱਦ ਕਰਨ ਲਈ ਹੁਕਮ ਜਾਰੀ ਕੀਤੇ ਹਨ। ਹਾਈਕੋਰਟ ਨੇ ਫਰਵਰੀ ਵਿੱਚ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਕਰਦੇ ਹੋਏ ਅਦਾਲਤਾਂ ਵਿੱਚ ਚਲ ਰਹੇ ਟਰਾਇਲ ਉਤੇ ਰੋਕ ਲਗਾ ਦਿੱਤੀ ਸੀ।
ਹਾਈਕੋਰਟ ਵਿੱਚ ਪੰਜਾਬ ਸਰਕਾਰ ਨੇ ਦੱਸਿਆ ਸੀ ਕਿ ਸੂਬੇ ਵਿੱਚ ਕਰੀਬ 18 ਹਜ਼ਾਰ ਮਾਮਲੇ ਦਰਜ ਹੋਏ ਹਨ, ਜਿੰਨਾਂ ਵਿਚੋਂ 5792 ਕੇਸ ਲੰਬਿਤ ਹਨ ਅਤੇ ਬਾਕੀ ਕਰੀਬ 12 ਹਜ਼ਾਰ ਮਾਮਲਿਆਂ ਦਾ ਨਿਪਟਾਰਾ ਹੋ ਚੁੱਕਿਆ ਹੈ। ਹਰਿਆਣਾ ਵਿੱਚ ਕਰੀਬ 9 ਹਜ਼ਾਰ ਮਾਮਲੇ ਦਰਜ ਹੋਏ ਸਨ, ਜਿੰਨਾਂ ਵਿਚੋਂ 4494 ਅਜੇ ਲੰਬਿਤ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਦੱਸਿਆ ਕਿ ਕੁਲ 1142 ਮਾਲੇ ਦਰਜ ਸਨ ਜਿੰਨਾਂ ਵਿਚੋਂ 114 ਕੇਸ ਅਜੇ ਲੰਬਿਤ ਹਨ। ਹਾਈਕੋਰਟ ਨੇ ਕਿਹਾ ਕਿ ਮਹਾਮਾਰੀ ਦਾ ਉਹ ਸਮਾਂ ਲੰਘ ਗਿਆ ਹੈ ਅਤੇ ਹੁਣ ਹਜ਼ਾਰਾਂ ਕੇਸ ਅਦਾਲਤਾਂ ਵਿੱਚ ਲੰਬਿਤ ਹਨ। ਇਸ ਨਾਲ ਅਦਾਲਤਾਂ ਵਿੱਚ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ, ਅਜਿਹੇ ਵਿਚ ਸਾਰੇ ਕੇਸਾਂ ਦਾ ਇਕ ਸਾਥ ਨਿਪਟਾਰਾ ਕੀਤੇ ਜਾਣ ਲਈ ਹਾਈਕੋਰਟ ਨੇ ਗੰਭੀਰਤਾ ਦਿਖਾਉਂਦੇ ਹੋਏ ਇਨ੍ਹਾਂ ਸਾਰੇ ਕੇਸਾਂ ਦੇ ਟਰਾਈਲ ਉਤੇ ਲਗਾ ਦਿੱਤੀ ਸੀ।