500 ਰੁਪਏ ਪਿੱਛੇ ਔਰਤ ਦਾ ਕਤਲ

ਰਾਸ਼ਟਰੀ

ਨਵੀਂ ਦਿੱਲੀ, 21 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਮਹਾਰਾਸ਼ਟਰ ਦੇ ਲਾਤੂਰ ਵਿਚ ਸ਼ਰਾਬ ਲਈ ਪੈਸੇ ਨਾ ਦੇਣ ‘ਤੇ ਇਕ ਔਰਤ ਦੀ ਕੁੱਟਮਾਰ ਕਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ, ਇਕ ਵਿਅਕਤੀ ਤੇ ਉਸਦੇ ਦੋ ਬੇਟਿਆਂ ਨੇ ਮਜ਼ਦੂਰ ਔਰਤ ਤੋਂ ਸ਼ਰਾਬ ਲਈ 500 ਰੁਪਏ ਮੰਗੇ, ਪਰ ਔਰਤ ਨੇ ਪੈਸੇ3 ਦੇਣ ਤੋਂ ਇਨਕਾਰ ਕਰ ਦਿੱਤਾ। ਔਰਤ ਦੇ ਇਨਕਾਰ ਕਰਨ ‘ਤੇ ਤਿੰਨਾਂ ਨੇ ਗੁੱਸੇ ਵਿੱਚ ਆ ਕੇ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਜਿਸ ਨਾਲ ਉਸਦੀ ਮੌਤ ਹੋ ਗਈ। ਇਸ ਸਬੰਧੀ ਇਕ ਪੁਲਿਸ ਅਧਿਕਾਰੀ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ।ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਔਸਾ ਪੁਲਿਸ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਆਜ਼ਾਦ ਚੌਕ ਸਥਿਤ ਇਕ ਝੀਲ ਦੇ ਕੋਲ ਸਾਜਿਦ, ਅਸਲਮ ਅਤੇ ਐਵੇਜ਼ ਗਦੇਸ਼ਵਰ ਨੇ ਵਜ਼ਾਰ ਅਯੂਬ ਸ਼ੇਖ ‘ਤੇ ਹਮਲਾ ਕੀਤਾ, ਜਿਸ ਨਾਲ ਉਸਦੀ ਮੌਤ ਹੋ ਗਈ।

Leave a Reply

Your email address will not be published. Required fields are marked *