ADC ਦੀ ਅਗਵਾਈ ਹੇਠ ਪਟਾਕਿਆਂ ਦੀ ਵਿਕਰੀ ਲਈ ਕੱਢੇ ਡਰਾਅ, 67 ਲਾਇਸੈਂਸ ਜਾਰੀ

ਪੰਜਾਬ

ਫਾਜ਼ਿਲਕਾ 21 ਅਕਤੂਬਰ, ਦੇਸ਼ ਕਲਿੱਕ ਬਿਓਰੋ
ਵਧੀਕ ਡਿਪਟੀ ਕਮਿਸ਼ਨਰ (ਵਿ) ਸੁਭਾਸ਼ ਚੰਦਰ ਦੀ ਅਗਵਾਈ ਹੇਠ ਕਮੇਟੀ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਵਿੱਚ ਪਟਾਕਿਆਂ ਦੀ ਵਿਕਰੀ ਲਈ ਲੋਕਾਂ ਨੂੰ 67 ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਡਰਾਅ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਪ੍ਰਸ਼ਾਸਨ ਨੂੰ ਜ਼ਿਲ੍ਹੇ ਭਰ ’ਚੋਂ 67 ਲਾਇਸੈਂਸਾਂ ਲਈ ਕੁੱਲ 2606 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਸੁਪਰਡੰਟ ਪ੍ਰਦੀਪ ਗੱਖੜ ਸਮੇਤ ਹੋਰ ਅਧਿਕਾਰੀਆਂ ਅਤੇ ਬਿਨੈਕਾਰਾਂ ਦੀ ਹਾਜ਼ਰੀ ਵਿੱਚ ਡਰਾਅ ਕੱਢਿਆ ਗਿਆ। ਪੂਰੀ ਕਾਰਵਾਈ ਦੀ ਵੀਡੀਓਗ੍ਰਾਫ਼ੀ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਫਾਜ਼ਿਲਕਾ ਵਿੱਚ ਪਟਾਕਿਆਂ ਦੀ ਵਿਕਰੀ ਲਈ 18 ਲਾਇਸੈਂਸਾਂ ਲਈ 484 ਅਰਜ਼ੀਆਂ, ਅਬੋਹਰ ਦੇ 25 ਲਾਇਸੈਂਸਾਂ ਲਈ 1621, ਜਲਾਲਾਬਾਦ 18 ਲਾਇਸੈਂਸਾਂ ਲਈ 243 ਅਤੇ ਅਰਨੀਵਾਲਾ 6 ਲਾਇਸੈਂਸਾਂ ਲਈ 258 ਅਰਜੀਆਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ ਪਟਾਕਿਆਂ ਦੀ ਵਿਕਰੀ ਲਈ ਸਿਰਫ਼ 4 ਥਾਵਾਂ ਨਿਰਧਾਰਤ ਹਨ। ਇਨ੍ਹਾਂ ਥਾਵਾਂ ਤੋਂ ਇਲਾਵਾ ਕਿਤੇ ਵੀ ਹੋਰ ਪਟਾਕਿਆਂ ਦੀ ਵਿਕਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਲਾਇਸੈਂਸ ਧਾਰਕਾਂ ਲਈ ਪਟਾਕੇ ਵੇਚਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 7.30 ਵਜੇ ਤੱਕ ਹੋਵੇਗਾ।
ਉਨ੍ਹਾਂ ਦੱਸਿਆ ਕਿ 31 ਅਕਤੂਬਰ 2024 ਨੂੰ ਦੀਵਾਲੀ ਵਾਲੇ ਦਿਨ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਅਤੇ ਗੁਰਪੁਰਬ ਵਾਲੇ ਦਿਨ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ ਨੂੰ 9 ਵਜੇ ਤੋਂ 10 ਵਜੇ ਤੱਕ ਅਤੇ ਕਿਸਮਿਸ ਅਤੇ ਨਵਾਂ ਸਾਲ ਮੌਕੇ ਤੇ ਰਾਤ 11.55 ਤੋਂ 12.30 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ। ਇਸ ਮਿਤੀ ਅਤੇ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੋਈ ਵੀ ਵਸਨੀਕ ਪਟਾਕੇ ਨਹੀਂ ਚਲਾਏਗਾ।
ਉਨ੍ਹਾਂ ਕਿਹਾ ਕਿ ਫਾਜ਼ਿਲਕਾ ਲਈ ਬਹੁਮੰਤਵੀ ਖੇਡ ਸਟੇਡੀਅਮ ਐਮ.ਆਰ.ਕਾਲਜ ਰੋਡ ਫਾਜ਼ਿਲਕਾ (ਸਿਵਾਏ ਪਲੇਅ ਗਰਾਉਂਡ ਏਰੀਆ), ਅਬੋਹਰ ਲਈ ਪੁੱਡਾ ਕਲੋਨੀ ਫ਼ਾਜ਼ਿਲਕਾ ਰੋਡ ਅਬੋਹਰ, ਜਲਾਲਾਬਾਦ ਲਈ ਬਹੁਮੰਤਵੀ ਖੇਡ ਸਟੇਡੀਅਮ ਜਲਾਲਾਬਾਦ (ਸਿਵਾਏ ਪਲੇਅ ਗਰਾਉਂਡ ਏਰੀਆ) ਅਤੇ ਅਰਨੀਵਾਲਾ ਸ਼ੇਖਸੁਭਾਨ ਲਈ ਥਾਣਾ ਅਰਨੀਵਾਲਾ ਸ਼ੇਖਸੁਭਾਨ ਦੇ ਨਾਲ ਲੱਗਦੀ ਪੰਚਾਇਤੀ ਜਗਾਂ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਿਰਧਾਰਤ ਥਾਵਾਂ ਤੋਂ ਇਲਾਵਾ ਕਿਤੇ ਹੋਰ ਪਟਾਕੇ ਨਹੀਂ ਵੇਚੇ ਜਾ ਸਕਣਗੇ ਅਤੇ ਸਿਰਫ ਆਰਜੀ ਲਾਇਸੰਸ ਧਾਰਕ ਹੀ ਪਟਾਕੇ ਵੇਚ ਸਕਣਗੇ।

Latest News

Latest News

Leave a Reply

Your email address will not be published. Required fields are marked *