ਅੱਜ ਫਿਰ ਮਹਿੰਗਾ ਹੋਇਆ ਸੋਨਾ ਤੇ ਚਾਂਦੀ

ਰਾਸ਼ਟਰੀ

ਚੰਡੀਗੜ੍ਹ, 22 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਅੱਜ ਇਕ ਵਾਰ ਫਿਰ ਸੋਨਾ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਹੁਣ ਸੋਨਾ 78 ਹਜ਼ਾਰ ਤੋਂ ਉਪਰ ਚਲਿਆ ਗਿਆ, ਜਦੋਂ ਕਿ ਚਾਂਦੀ ਦਾ ਭਾਅ 97 ਹਜ਼ਾਰ ਰੁਪਏ ਪ੍ਰਤੀ ਕਿਲੋਂ ਤੋਂ ਜ਼ਿਆਦਾ ਹੈ। ਰਾਸ਼ਟਰੀ ਪੱਧਰ ਉਤੇ 22 ਕੈਰੇਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 78232 ਰੁਪਏ ਉਤੇ ਪਹੁੰਚ ਗਈ ਜਦੋਂ ਕਿ ਜਾਂਦੀ ਦੀ ਕੀਮਤ 97635 ਰੁਪਏ ਪ੍ਰਤੀ ਕਿਲੋ ਪਹੁੰਚ ਗਈ।

ਬੀਤੇ ਸ਼ੁੱਕਰਵਾਰ ਦੀ ਸ਼ਾਮ ਨੂੰ 24 ਕੈਰੇਟ ਦਾ ਸ਼ੁੱਧ ਸੋਨਾ 78214 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਕਿ 18 ਰੁਪਏ ਵਧਕੇ 78232 ਰੁਪਏ ਉਤੇ ਪਹੁੰਚ ਗਿਆ।

Leave a Reply

Your email address will not be published. Required fields are marked *