ਆਂਗਣਵਾੜੀ ਵਰਕਰ ਤੇ ਸਰਕਾਰੀ ਅਧਿਆਪਕ ਪਰਿਵਾਰ ਵਾਲਿਆਂ ਨੇ ਇਤਰਾਜ਼ਯੋਗ ਹਾਲਤ ’ਚ ਫੜ੍ਹੇ

ਰਾਸ਼ਟਰੀ

ਲਖਨਊ, 22 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਕਰਵਾ ਚੌਥ ਵਾਲੇ ਦਿਨ ਇਕ ਅਜਿਹੀ ਘਟਨਾ ਸਾਹਮਣੇ ਆਈ ਕਿ ਇਕ ਆਂਗਣਵਾੜੀ ਵਰਕਰ ਤੇ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਪਰਿਵਾਰ ਵਾਲਿਆਂ ਨੇ ਇਤਰਾਜ਼ਯੋਗ ਹਾਲਤ ਵਿੱਚ ਫੜ੍ਹ ਲਿਆ। ਅਮਰੋਹਾ ਦੇ ਥਾਣਾ ਹਸਨਪੁਰ ਅਧੀਨ ਪੈਂਦੇ ਇਕ ਪਿੰਡ ਦੀ ਇਹ ਘਟਨਾ ਦਸੀ ਜਾ ਰਹੀ ਹੈ। ਕਰਵਾ ਚੌਥ ਦੇ ਦਿਨ ਪਤਨੀ ਆਪਣੇ ਪਤੀ ਦੀ ਉਡੀਕ ਕਰ ਰਹੀ ਸੀ। ਅਧਿਆਪਕ ਪਤੀ ਸਕੂਲ ਤੋਂ ਬਾਅਦ ਪਾਰਟ ਟਾਈਮ ਦੁਕਾਨ ਚਲਾਉਂਦਾ ਸੀ। ਵਾਰ-ਵਾਰ ਫੋਨ ਕਰਨ ‘ਤੇ ਵੀ ਉਹ ਨਹੀਂ ਆਇਆ ਤਾਂ ਪਤਨੀ ਖੁਦ ਪਰਿਵਾਰ ਵਾਲਿਆਂ ਨੂੰ ਨਾਲ ਲੈ ਕੇ ਉਸ ਨੂੰ ਬੁਲਾਉਣ ਦੁਕਾਨ ‘ਤੇ ਪੁੱਜ ਗਈ। ਜਦੋਂ ਉਹ ਦੁਕਾਨ ਉਤੇ ਗਏ ਤਾਂ ਦੇਖਿਆ ਕਿ ਆਂਗਣਵਾੜੀ ਵਰਕਰ ਤੇ ਅਧਿਆਪਕ ਇਤਰਾਜ਼ਯੋਗ ਹਾਲਤ ਵਿੱਚ ਹਨ। ਇਹ ਸਭ ਦੇਖ ਕੇ ਪਰਿਵਾਰ ਵਾਲਿਆਂ ਨੂੰ ਗੁੱਸਾ ਆ ਗਿਆ ਤੇ ਉਨ੍ਹਾਂ ਦੋਵਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਦੱਸਿਆ ਜਾ ਰਿਹਾ ਹੈ ਸਰਕਾਰੀ ਅਧਿਆਪਕ ਆਂਗਣਵਾੜੀ ਵਰਕਰ ਨਾਲ ਖਾਦ ਬੀਜ ਦੀ ਦੁਕਾਨ ਦੇ ਅੰਦਰ ਸੀ। ਇਸ ਤੋਂ ਬਾਅਦ ਭਾਰੀ ਹੰਗਾਮਾ ਹੋ ਗਿਆ ਅਤੇ ਦੋਵਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਦੋਵੇਂ ਹੱਥ ਜੋੜ ਕੇ ਮੁਆਫੀ ਮੰਗਣ ਲੱਗੇ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ, ਮੌਕੇ ਉਤੇ ਪੁਲਿਸ ਵੀ ਪੁੱਜ ਗਈ। ਪੁਲਿਸ ਦੋਵਾਂ ਨੂੰ ਥਾਣੇ ਲੈ ਗਈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।