ਗੁਜਰਾਤ ‘ਚ 5 ਸਾਲ ਤੋਂ ਨਕਲੀ ਅਦਾਲਤ ਚਲਾ ਰਿਹਾ ਫਰਜੀ ਜੱਜ ਗ੍ਰਿਫ਼ਤਾਰ

ਰਾਸ਼ਟਰੀ

ਅਰਬਾਂ ਰੁਪਏ ਦੀ ਸਰਕਾਰੀ ਜ਼ਮੀਨ ਆਪਣੇ ਨਾਂ ਕਰਨ ਦੇ ਹੁਕਮ ਕੀਤੇ ਜਾਰੀ
ਗਾਂਧੀਨਗਰ, 22 ਅਕਤੂਬਰ, ਦੇਸ਼ ਕਲਿਕ ਬਿਊਰੋ :
ਗੁਜਰਾਤ ਵਿੱਚ ਇੱਕ ਵਿਅਕਤੀ ਨੇ ਫਰਜ਼ੀ ਟ੍ਰਿਬਿਊਨਲ ਬਣਾਇਆ ਹੈ। ਉਸਨੇ ਆਪਣੇ ਆਪ ਨੂੰ ਇਸਦਾ ਜੱਜ ਦੱਸਿਆ ਅਤੇ ਫੈਸਲੇ ਸੁਣਾਏ, ਗਾਂਧੀਨਗਰ ਸਥਿਤ ਆਪਣੇ ਦਫਤਰ ਵਿੱਚ ਇੱਕ ਅਸਲ ਅਦਾਲਤ ਵਰਗਾ ਮਾਹੌਲ ਬਣਾਇਆ। ਮੁਲਜ਼ਮ ਦਾ ਨਾਂ ਮੌਰਿਸ ਸੈਮੂਅਲ ਹੈ।
ਸਾਲਸ ਦੇ ਤੌਰ ‘ਤੇ ਫਰਜ਼ੀ ਜੱਜ ਮੌਰਿਸ ਨੇ ਅਰਬਾਂ ਰੁਪਏ ਦੀ ਕਰੀਬ 100 ਏਕੜ ਸਰਕਾਰੀ ਜ਼ਮੀਨ ਆਪਣੇ ਨਾਂ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਫਰਜ਼ੀ ਅਦਾਲਤ ਪਿਛਲੇ ਪੰਜ ਸਾਲਾਂ ਤੋਂ ਚੱਲ ਰਹੀ ਸੀ।
ਅਹਿਮਦਾਬਾਦ ਪੁਲਿਸ ਨੇ ਮੌਰਿਸ ਨੂੰ ਫਰਜ਼ੀ ਜੱਜ ਦੱਸ ਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।

Latest News

Latest News

Leave a Reply

Your email address will not be published. Required fields are marked *