ਜ਼ਖਮੀ ਨੌਜਵਾਨ ਨੂੰ ਹਸਪਤਾਲ ਲਿਜਾਣਾ ਪਿਆ ਮਹਿੰਗਾ, ਪਰਿਵਾਰਕ ਮੈਂਬਰਾਂ ਨੇ ਕੁੱਟ ਕੇ ਉਤਾਰਿਆ ਮੌਤ ਦੇ ਘਾਟ

ਪੰਜਾਬ

ਸ੍ਰੀ ਚਮਕੌਰ ਸਾਹਿਬ/ ਮੋਰਿੰਡਾ: 22 ਅਕਤੂਬਰ, ਭਟੋਆ

ਸ੍ਰੀ ਚਮਕੌਰ ਸਾਹਿਬ ਥਾਣੇ ਅਧੀਨ ਪੈਂਦੇ ਪਿੰਡ ਸ਼ਾਂਤਪੁਰ ਦੇ ਇੱਕ ਨੌਜਵਾਨ ਕਾਰ ਚਾਲਕ ਨੂੰ ਐਕਸੀਡੈਂਟ ਵਿੱਚ ਜਖਮੀ ਹੋਏ ਪਿੰਡ ਦੁਗਰੀ ਦੇ ਇੱਕ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਲਿਜਾਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਐਕਸੀਡੈਂਟ ਵਿੱਚ ਜਖਮੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੁਰਘਟਨਾ ਸਥਾਨ ਤੇ ਪਹੁੰਚ ਕੇ ਕਾਰ ਚਾਲਕ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਜਿੱਥੋਂ ਬਚ ਕੇ ਕਾਰ ਚਾਲਕ ਸ੍ਰੀ ਚਮਕੌਰ ਸਾਹਿਬ ਵੱਲ ਭੱਜ ਨਿਕਲਿਆ ਪਰੰਤੂ ਕੁੱਟ ਮਾਰ ਕਰਨ ਵਾਲਿਆਂ ਨੇ ਮੋਟਰਸਾਈਕਲ ਤੇ ਆ ਕੇ ਕਾਰ ਚਾਲਕ ਨੂੰ ਰਸਤੇ ਵਿੱਚ ਪੈਂਦੇ ਪਿੰਡ ਗਧਰਾਮ ਦੇ ਬੱਸ ਸਟੈਂਡ ਨੇੜੇ ਮੁੜ ਬੁਰੀ ਤਰ੍ਹਾਂ  ਕੁੱਟਮਾਰ ਕਰ ਦਿੱਤੀ,  ਜਿਸ ਉਪਰੰਤ ਜਖਮੀ ਹੋਏ  ਕਾਰ ਚਾਲਕ ਦੀ ਇਲਾਜ ਦੌਰਾਨ ਮੌਤ ਹੋ ਗਈ।  ਕਾਰ ਚਾਲਕ ਦੀ ਹੱਤਿਆ ਦੇ ਵਿਰੋਧ ਵਿੱਚ ਪਿੰਡ ਸ਼ਾਂਤਪੁਰ ਅਤੇ ਆਲੇ ਦੁਆਲੇ ਪਿੰਡਾਂ ਦੇ ਲੋਕਾਂ ਨੇ ਸ੍ਰੀ ਚਮਕੌਰ ਸਾਹਿਬ ਥਾਣੇ ਵਿੱਚ ਵਿਰੋਧ ਪ੍ਰਦਰਸ਼ਨ ਕਰਦੇ ਆਂ ਦੋਸ਼ੀਆਂ ਦੀ ਗ੍ਰਿਫਤਾਰੀਆ ਤੇ ਇਨਸਾਫ ਦੀ ਮੰਗ ਕੀਤੀ ਜਿਸ ਉਪਰੰਤ ਸ੍ਰੀ ਚਮਕੌਰ ਸਾਹਿਬ ਪੁਲਿਸ ਵੱਲੋਂ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਹਿੰਮਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਸ਼ਾਂਤਪੁਰ ਨੇ ਪੁਲਿਸ ਨੂੰ ਲਿਖਵਾਏ ਬਿਆਨ ਵਿੱਚ ਦੱਸਿਆ ਕਿ ਗੁਰਿੰਦਰ ਸਿੰਘ ਉਰਫ ਜੋਗੀ ਪੁੱਤਰ ਗੁਰਨਾਮ ਸਿੰਘ ਉਸ ਦਾ ਚਚੇਰਾ ਭਰਾ ਹੈ। ਜਿਸ ਸਬੰਧੀ ਉਸ ਨੂੰ 19 ਅਕਤੂਬਰ ਨੂੰ ਸ਼ਾਮੀ 6 ਵਜੇ ਅਮਰੀਕ ਸਿੰਘ ਪੁੱਤਰ ਅਜੈਬ ਸਿੰਘ ਬਾਸੀ ਪਿੰਡ ਸ਼ਾਂਤਪੁਰ ਨੇ ਦੱਸਿਆ ਕਿ ਗੁਰਿੰਦਰ ਸਿੰਘ ਉਰਫ ਜੋਗੀ ਦਾ ਪਿੰਡ ਕੋਟਲੀ ਦੇ ਮੋੜ ਨੇੜੇ ਐਕਸੀਡੈਂਟ ਹੋ ਗਿਆ ਹੈ ਜਿਸ ਉਪਰੰਤ ਉਹ ਅਮਰੀਕ ਸਿੰਘ ਅਤੇ ਹੋਰ ਪਿੰਡ ਵਾਸੀਆਂ ਨਾਲ ਪਿੰਡ ਕੋਟਲੀ ਵਿਖੇ ਪਹੁੰਚੇ ਪਰੰਤੂ ਉੱਥੇ ਉਹਨਾਂ ਨੂੰ ਗੁਰਿੰਦਰ ਸਿੰਘ ਉਰਫ ਜੋਗੀ ਨਹੀਂ ਮਿਲਿਆ ਜਿਸ ਦੀ ਭਾਲ ਵਿੱਚ ਉਹ ਸ੍ਰੀ ਚਮਕੌਰ ਸਾਹਿਬ ਵੱਲ ਚੱਲ ਪਏ ਤਾਂ ਰਸਤੇ ਵਿੱਚ ਪੈਂਦੇ ਪਿੰਡ ਗਧਰਾਮ ਦੇ ਬਸ ਸਟੈਂਡ ਉੱਤੇ ਲੋਕਾਂ ਦਾ ਵੱਡਾ ਇਕੱਠ ਦੇਖਿਆ ਗਿਆ ਜਿੱਥੋਂ ਸਤਵਿੰਦਰ ਸਿੰਘ ਪੁੱਤਰ ਹਿੰਮਤ ਸਿੰਘ ਅਤੇ ਅਵਤਾਰ ਸਿੰਘ ਪੁੱਤਰ ਜਨਕ ਸਿੰਘ ਤੋਂ ਪਤਾ ਲੱਗਾ ਕਿ ਗੁਰਿੰਦਰ ਸਿੰਘ ਜੋਗੀ ਪਿੰਡ ਤਾਲਾਪੁਰ ਦੀ ਤਰਫੋਂ ਪੈਦਲ ਭੱਜਿਆ ਆ ਰਿਹਾ ਸੀ ਜਿਸ ਦੇ ਮਗਰ ਇੱਕ ਪੈਲਟੀਨਾ ਮੋਟਰਸਾਈਕਲ ਨੰਬਰ ਪੀਬੀ 12 ਏ ਬੀ  6227 ਤੇ ਤੇ ਸਵਾਰ ਹੋ ਕੇ ਆਏ ਨੌਜਵਾਨਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਜਿਨਾਂ ਵਿੱਚੋਂ ਕੁਝ ਵਿਅਕਤੀ ਕਹਿ ਰਹੇ ਸਨ ਕਿ ਇਹ ਸਾਡੇ ਭਰਾ ਨੈਬ ਸਿੰਘ ਦੇ ਮੋਟਰਸਾਈਕਲ ਵਿੱਚ ਗੱਡੀ ਮਾਰ ਕੇ ਉਸ ਨੂੰ ਜ਼ਖਮੀ ਕਰਕੇ ਭੱਜ ਨਿਕਲਿਆ ਹੈ । ਹਿੰਮਤ ਸਿੰਘ ਨੇ ਅੱਗੇ ਦੱਸਿਆ ਕਿ ਸਤਵਿੰਦਰ ਸਿੰਘ ਤੇ ਅਵਤਾਰ ਸਿੰਘ ਵੱਲੋਂ ਪਿੰਡ ਦੇ ਮੌਜੂਦਾ ਤੇ ਸਾਬਕਾ ਸਰਪੰਚ ਦੀ ਹਾਜ਼ਰੀ ਵਿੱਚ ਹੋਰ ਨੌਜਵਾਨਾਂ ਦੀ ਸਹਿਯੋਗ ਨਾਲ ਗੁਰਿੰਦਰ ਸਿੰਘ ਉਰਫ ਜੋਗੀ ਨੂੰ ਹਮਲਾਵਰਾਂ ਕੋਲੋਂ ਬਚਾਇਆ ਗਿਆ ਅਤੇ ਸ੍ਰੀ ਚਮਕੌਰ ਸਾਹਿਬ ਪੁਲਿਸ ਨੂੰ ਸੂਚਿਤ ਕਰਨ ਉਪਰੰਤ ਐਮਬੂਲੈਂਸ ਰਾਹੀਂ ਸਰਕਾਰੀ ਸਿਵਲ ਹਸਪਤਾਲ ਰੋਪੜ ਵਿਖੇ ਇਲਾਜ ਲਈ ਭੇਜਿਆ ਗਿਆ ਜਿੱਥੇ ਉਸਦੀ ਇਲਾਜ ਦੌਰਾਨ 21 ਅਕਤੂਬਰ ਨੂੰ ਮੌਤ ਹੋ ਗਈ । ਇੰਸਪੈਕਟਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਹਿੰਮਤ ਸਿੰਘ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਜਿਨਾਂ ਵਿਅਕਤੀਆਂ ਵੱਲੋਂ ਉਸ ਦੇ ਭਰਾ ਜੋਗਿੰਦਰ ਸਿੰਘ ਉਰਫ ਜੋਗੀ ਦੀ ਕੁੱਟਮਾਰ ਕੀਤੀ ਗਈ ਹੈ ਉਹਨਾਂ ਵਿੱਚ ਧਰਮਿੰਦਰ ਸਿੰਘ ਉਰਫ ਰਿੰਕਾ ਅਤੇ ਕੁਲਵਿੰਦਰ ਸਿੰਘ ਉਰਫ ਰਾਜਾ ਪੁੱਤਰ ਦਿਆਲ ਸਿੰਘ ਵਾਸੀ ਪਿੰਡ ਦੁਗਰੀ ਥਾਣਾ ਸ੍ਰੀ ਚਮਕੌਰ ਸਾਹਿਬ ਜਿਲਾ ਰੂਪਨਗਰ ਆਦਿ ਸ਼ਾਮਿਲ ਹਨ ਇੰਸਪੈਕਟਰ ਰੋਸ਼ ਸ਼ਰਮਾ ਨੇ ਦੱਸਿਆ ਕਿ ਹਿੰਮਤ ਸਿੰਘ ਦੇ ਬਿਆਨ ਦੇ ਅਧਾਰ ਤੇ ਧਰਮਿੰਦਰ ਸਿੰਘ ਉਰਫ ਰਿੰਕਾ ਅਤੇ  ਕੁਲਵਿੰਦਰ ਸਿੰਘ ਉਰਫ ਰਾਜਾ ਵਿਰੁੱਧ ਵੀ ਐਨ ਐਸ ਦੀਆਂ ਧਰਾਵਾਂ 103 (1), 3( 5 ) ਮੇਨ ਮੁਕਦਮਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *