ਨਵੀਂ ਦਿੱਲੀ, 22 ਅਕਤੂਬਰ, ਦੇਸ਼ ਕਲਿਕ ਬਿਊਰੋ :
ਸੰਸਦ ‘ਚ ਵਕਫ ਬਿੱਲ ‘ਤੇ ਅੱਜ ਮੰਗਲਵਾਰ ਨੂੰ ਹੋਈ ਜੇਪੀਸੀ ਦੀ ਬੈਠਕ ਦੌਰਾਨ ਟੀਐੱਮਸੀ ਅਤੇ ਭਾਜਪਾ ਦੇ ਸੰਸਦ ਮੈਂਬਰਾਂ ਵਿਚਾਲੇ ਗਰਮਾ-ਗਰਮ ਬਹਿਸ ਹੋਈ। ਇਸ ਦੌਰਾਨ ਟੀਐਮਸੀ ਸੰਸਦ ਕਲਿਆਣ ਬੈਨਰਜੀ ਨੇ ਉੱਥੇ ਰੱਖੀ ਕੱਚ ਦੀ ਬੋਤਲ ਮੇਜ਼ ‘ਤੇ ਮਾਰ ਦਿੱਤੀ।
ਇਸ ਤੋਂ ਬਾਅਦ ਬੈਨਰਜੀ ਨੂੰ ਇੱਕ ਦਿਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਉਹ ਅਗਲੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕਣਗੇ। ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਉਨ੍ਹਾਂ ਦੀ ਮੁਅੱਤਲੀ ਦਾ ਪ੍ਰਸਤਾਵ ਰੱਖਿਆ ਸੀ। ਜਿਸ ‘ਤੇ 9-8 ਨਾਲ ਵੋਟਿੰਗ ਹੋਈ।
ਇਹ ਵੀ ਪੜ੍ਹੋ: ਪੰਜਾਬ ‘ਚ BJP ਵੱਲੋਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ
ਬੋਤਲ ਸੁੱਟਣ ਨਾਲ ਕਲਿਆਣ ਬੈਨਰਜੀ ਦਾ ਅੰਗੂਠਾ ਅਤੇ ਇੱਕ ਉਂਗਲੀ ਜ਼ਖ਼ਮੀ ਹੋ ਗਈ। ਜਿਸ ਤੋਂ ਬਾਅਦ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਘਟਨਾ ਤੋਂ ਬਾਅਦ ਮੀਟਿੰਗ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਬੈਨਰਜੀ ਬੰਗਾਲ ਦੇ ਸ਼੍ਰੀਰਾਮਪੁਰ ਤੋਂ ਸੰਸਦ ਮੈਂਬਰ ਹਨ।