ਅੰਮ੍ਰਿਤਸਰ, 23 ਅਕਤੂਬਰ, ਦੇਸ਼ ਕਲਿਕ ਬਿਊਰੋ :
ਸਿਹਤ ਵਿਭਾਗ ਨੇ ਅੱਜ ਬੁੱਧਵਾਰ ਸਵੇਰੇ ਅੰਮ੍ਰਿਤਸਰ ‘ਚ ਕਾਰਵਾਈ ਕਰਦੇ ਹੋਏ 10 ਕੁਇੰਟਲ ਸਿੰਥੈਟਿਕ ਖੋਆ ਬਰਾਮਦ ਕੀਤਾ ਹੈ। ਬੀਕਾਨੇਰ ਤੋਂ ਬੱਸ ਵਿੱਚ ਖੋਆ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਸੀ।
ਸਿਹਤ ਵਿਭਾਗ ਦੇ ਅਧਿਕਾਰੀ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਫੂਡ ਐਂਡ ਡਰੱਗ ਕਮਿਸ਼ਨਰ ਅਭਿਨਵ ਤ੍ਰਿਖਾ ਦੇ ਨਿਰਦੇਸ਼ਾਂ ਤਹਿਤ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਸਿਵਲ ਸਰਜਨ ਡਾ. ਕਿਰਨ ਦੀਪ ਕੌਰ ਦੀ ਅਗਵਾਈ ਹੇਠ ਸਿੰਥੈਟਿਕ ਖੋਆ ਫੜਿਆ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਸਵੇਰੇ 4 ਵਜੇ ਗੋਲਡਨ ਗੇਟ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਬੀਕਾਨੇਰ ਤੋਂ ਸਾਢੇ ਚਾਰ ਵਜੇ ਬੱਸ ਆਈ।
ਇਹ ਵੀ ਪੜ੍ਹੋ: ਜ਼ਮੀਨੀ ਵਿਵਾਦ ਕਾਰਨ ਚੱਲੀਆਂ ਗੋਲੀਆਂ, ਕਿਸਾਨ ਦੀ ਮੌਤ
ਉਨ੍ਹਾਂ ਸ਼ੱਕ ਦੇ ਆਧਾਰ ‘ਤੇ ਰਾਠੌਰ ਬੱਸ ਦੇ ਨਾਂ ‘ਤੇ ਆਈ ਬੱਸ ਦਾ ਪਿੱਛਾ ਕੀਤਾ ਅਤੇ ਸਿਟੀ ਸੈਂਟਰ ਕੋਲ ਆ ਕੇ ਬੱਸ ਨੂੰ ਰੋਕ ਲਿਆ। ਫਿਰ ਬੱਸ ਦੀ ਚੈਕਿੰਗ ਕੀਤੀ ਗਈ। ਜਿਸ ਵਿੱਚ 20 ਬੋਰੀਆਂ ਵਿੱਚ ਖੋਆ ਬਰਾਮਦ ਹੋਇਆ। ਜਿਸ ਤੋਂ ਬਾਅਦ ਤੋਲਣ ‘ਤੇ ਕੁੱਲ 10 ਕੁਇੰਟਲ ਵਜ਼ਨ ਹੋਇਆ। ਇਹ ਖੋਆ ਬੀਕਾਨੇਰ ਦੇ ਸ਼ੰਕਰ ਲਾਲ ਨੇ ਭੇਜਿਆ ਹੈ। ਇਹ ਖੋਆ ਇੱਥੋਂ ਦੀਆਂ ਵੱਖ-ਵੱਖ ਦੁਕਾਨਾਂ ਨੂੰ ਸਪਲਾਈ ਕੀਤਾ ਜਾਣਾ ਸੀ।