ਬੰਬੇ ਹਾਈ ਕੋਰਟ ਨੇ 23 ਸਾਲ ਪੁਰਾਣੇ ਕਤਲ ਕੇਸ ‘ਚ ਗੈਂਗਸਟਰ ਛੋਟਾ ਰਾਜਨ ਨੂੰ ਦਿੱਤੀ ਜ਼ਮਾਨਤ

ਰਾਸ਼ਟਰੀ

ਮੁੰਬਈ, 23 ਅਕਤੂਬਰ, ਦੇਸ਼ ਕਲਿਕ ਬਿਊਰੋ :
ਬੰਬੇ ਹਾਈ ਕੋਰਟ ਨੇ ਬੁੱਧਵਾਰ ਨੂੰ 23 ਸਾਲ ਪੁਰਾਣੇ ਜਯਾ ਸ਼ੈੱਟੀ ਕਤਲ ਕੇਸ ਵਿੱਚ ਗੈਂਗਸਟਰ ਛੋਟਾ ਰਾਜਨ ਨੂੰ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਰੇਵਤੀ ਮੋਹਿਤੇ ਡੇਰੇ ਅਤੇ ਪ੍ਰਿਥਵੀਰਾਜ ਚੌਹਾਨ ਦੀ ਬੈਂਚ ਨੇ ਰਾਜਨ ਨੂੰ ਜ਼ਮਾਨਤ ਲਈ 1 ਲੱਖ ਰੁਪਏ ਦਾ ਮੁਚੱਲਕਾ ਭਰਨ ਦਾ ਹੁਕਮ ਦਿੱਤਾ ਹੈ। ਹਾਲਾਂਕਿ ਰਾਜਨ ਖਿਲਾਫ ਕਈ ਹੋਰ ਅਪਰਾਧਾਂ ਦੇ ਮਾਮਲੇ ਵੀ ਪੈਂਡਿੰਗ ਹਨ। ਇਸ ਲਈ ਉਹ ਫਿਲਹਾਲ ਜੇਲ ‘ਚ ਹੀ ਰਹੇਗਾ।
ਦਰਅਸਲ ਮੱਧ ਮੁੰਬਈ ਦੇ ਗੋਲਡਨ ਕਰਾਊਨ ਹੋਟਲ ਦੀ ਮਾਲਕਣ ਜਯਾ ਸ਼ੈੱਟੀ ਦੀ 4 ਮਈ 2001 ਨੂੰ ਰਾਜਨ ਦੇ ਗਿਰੋਹ ਦੇ ਦੋ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਸਾਲ ਮਈ ਵਿਚ ਵਿਸ਼ੇਸ਼ ਅਦਾਲਤ ਨੇ ਰਾਜਨ ਨੂੰ ਇਸ ਮਾਮਲੇ ਵਿਚ ਦੋਸ਼ੀ ਪਾਇਆ ਸੀ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

Published on: ਅਕਤੂਬਰ 23, 2024 1:58 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।