ਭੁਵਨੇਸ਼ਵਰ, 23 ਅਕਤੂਬਰ, ਦੇਸ਼ ਕਲਿਕ ਬਿਊਰੋ :
ਓਡੀਸ਼ਾ ਵਿੱਚ ਹੁਣ ਤੋਂ ਮਹਿਲਾ ਕਰਮਚਾਰੀਆਂ ਨੂੰ ਹਰ ਮਹੀਨੇ ਇੱਕ ਦਿਨ ਦੀ ਪੀਰੀਅਡ ਛੁੱਟੀ ਮਿਲੇਗੀ। ਸੂਬਾ ਸਰਕਾਰ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਇਸ ਤੋਂ ਇਲਾਵਾ ਔਰਤਾਂ ਨੂੰ ਸਾਲਾਨਾ 12 ਦਿਨਾਂ ਦੀ ਐਮਰਜੈਂਸੀ ਕੈਜ਼ੂਅਲ ਲੀਵ ਵੀ ਮਿਲੇਗੀ, ਜੋ ਕਿ ਮੌਜੂਦਾ 15 ਦਿਨਾਂ ਦੀ ਛੁੱਟੀ ਤੋਂ ਇਲਾਵਾ ਹੋਵੇਗੀ।
ਇਹ ਵੀ ਪੜ੍ਹੋ: ਜ਼ਖਮੀ ਨੌਜਵਾਨ ਨੂੰ ਹਸਪਤਾਲ ਲਿਜਾਣਾ ਪਿਆ ਮਹਿੰਗਾ
ਸੂਬਾ ਸਰਕਾਰ ਨੇ ਇੱਕ ਸਰਕੂਲਰ ਜਾਰੀ ਕਰਦਿਆਂ ਕਿਹਾ ਕਿ ਔਰਤਾਂ ਨੂੰ ਮਾਰਚ ਤੋਂ ਹੀ 10 ਐਮਰਜੈਂਸੀ ਕੈਜ਼ੂਅਲ ਛੁੱਟੀਆਂ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜੋ ਕਿ ਬੀਜੇਡੀ ਸਰਕਾਰ ਵੱਲੋਂ ਔਰਤਾਂ ਦੀਆਂ ਪਰਿਵਾਰਕ ਜ਼ਿੰਮੇਵਾਰੀਆਂ ਅਤੇ ਉਨ੍ਹਾਂ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਲਾਗੂ ਕੀਤਾ ਗਿਆ ਸੀ। ਹੁਣ ਇਸ ਵਿੱਚ ਦੋ ਦਿਨ ਹੋਰ ਜੁੜ ਗਏ ਹਨ।
Published on: ਅਕਤੂਬਰ 23, 2024 7:19 ਪੂਃ ਦੁਃ