ਦਲਬੀਰ ਕੁਮਾਰ ਨੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪਟਿਆਲਾ ਦਾ ਕਾਰਜਭਾਰ ਸੰਭਾਲਿਆ

ਪੰਜਾਬ

ਪਟਿਆਲਾ: 23 ਅਕਤੂਬਰ, ਦੇਸ਼ ਕਲਿੱਕ ਬਿਓਰੋ

                     ਦਫਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਪਟਿਆਲਾ ਵਿਖੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸ਼੍ਰੀ ਦਲਬੀਰ ਕੁਮਾਰ ਨੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਪਟਿਆਲਾ ਦਾ ਕਾਰਜਭਾਰ ਮਿਤੀ 22-10-2024 ਨੂੰ ਦੁਪਹਿਰ ਤੋਂ ਪਹਿਲਾ ਸੰਭਾਲਿਆ । ਉਨ੍ਹਾਂ ਸਮੂਹ ਦੁੱਧ ਉਤਪਾਦਕਾਂ/ਕਿਸਾਨਾਂ  ਨੂੰ ਵਿਭਾਗ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਕਿਹਾ । ਦੁੱਧ ਉਤਪਾਦਕ ਵਿਭਾਗ ਵਲੋਂ ਚਲਾਈਆ ਜਾ ਰਹੀਆ ਦੋ ਹਫਤੇ ਦੀ ਸਵੈ ਰੋਜਗਾਰ ਸਿਖਲਾਈ, ਚਾਰ ਹਫਤੇ ਦੀ ਡੇਅਰੀ ਉਦਮ ਸਿਖਲਾਈ ਲੈ ਕੇ ਵੱਧ ਤੋਂ ਵੱਧ ਵਿਭਾਗੀ ਸਕੀਮਾ ਦਾ ਵੱਧ ਤੋਂ ਵੱਧ ਲਾਭ ਲੈ ਸਕਦੇ ਹਨ । ਵਿਭਾਗ ਵਲੋਂ 2,5,10,20 ਪਸੂਆ ਦੇ ਡੇਅਰੀ ਯੂਨਿਟ ਉਪਰ ਲੋਨ ਕੇਸ ਸੰਪੋਸਰ ਕਰਵਾ ਕੇ ਉਸ ਉਪਰ ਜਨਰਲ ਨੂੰ 25 ਪ੍ਰਤੀਸਤ ਅਤੇ ਅ.ਜਾਤੀ ਨੂੰ 33 ਪ੍ਰਤੀਸਤ ਬਣਦੀ ਸਬਸਿਡੀ ਜਾਰੀ ਕਰਵਾਈ ਜਾਂਦੀ ਹੈ। ਉਨ੍ਹਾਂ ਦਸਿਆ ਕਿ ਵਿਭਾਗ ਵਲੋਂ ਨੈਸ਼ਨਲ ਲਾਇਵਸਟਾਕ ਮਿਸ਼ਨ ਸਕੀਮ ਤਹਿਤ ਪਸ਼ੂਆ ਦੇ ਬੀਮੇ ਉਪਰ ਵੀ ਸਬਸਿਡੀ ਦੀ ਸਹੂਲਤ ਦਿਤੀ ਜਾ ਰਹੀ ਹੈ ।

Latest News

Latest News

Leave a Reply

Your email address will not be published. Required fields are marked *