ਕਾਂਗਰਸ ਹਾਈਕਮਾਂਡ ਵੱਲੋਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਜ਼ਿਮਣੀ ਚੋਣ ਕਾਂਗਰਸ ਪਾਰਟੀ ਦੀ ਟਿਕਟ ਨਾਲ ਨਿਵਾਜੀ ਗਈ ਉਮੀਦਵਾਰ ਬੀਬੀ ਜਤਿੰਦਰ ਕੌਰ ਰੰਧਾਵਾ ਦਾ ਜਨਮ ਮਾਤਾ ਦਲਜੀਤ ਕੌਰ ਦੀ ਕੁੱਖੋਂ 1966 ਵਿੱਚ ਆਪਣੇ ਨਾਨਕੇ ਘਰ ਪਿੰਡ ਰੁਪਾਣਾ ਜਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਿਤਾ ਸਰਦਾਰ ਨਛੱਤਰ ਪਾਲ ਸਿੰਘ ਬਰਾੜ ਦੇ ਘਰ ਹੋਇਆ ਉਹਨਾਂ ਦਾ ਪਾਲਣ ਪੋਸ਼ਣ ਅਬੁਲਖੁਰਾਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ ਉਹਨਾਂ ਨੇ ਬੀ ਏ ਗੁਰੂ ਨਾਨਕ ਗਰਲਜ ਕਾਲਜ ਸ੍ਰੀ ਮੁਕਤਸਰ ਸਾਹਿਬ ਤੋਂ ਕੀਤੀ। ਉਹਨਾਂ ਦਾ ਵਿਆਹ ਪੰਜਾਬ ਕਾਂਗਰਸ ਦੇ ਬਾਬਾ ਬੋਹੜ ਅਤੇ ਪੰਜਾਬ ਕਾਂਗਰਸ ਦੇ ਦੋ ਵਾਰ ਪ੍ਰਧਾਨ ਰਹਿ ਚੁੱਕੇ ਅਤੇ ਵੱਖ ਵੱਖ ਕਾਂਗਰਸ ਪਾਰਟੀ ਦੀਆਂ ਵਜਾਰਤਾਂ ਵਿੱਚ ਦੋ ਵਾਰ ਕੈਬਨਿਟ ਮੰਤਰੀ ਰਹਿ ਚੁੱਕੇ ਬਾਰਡਰ ਤੇ ਵੱਸਣ ਵਾਲੇ ਲੋਕਾਂ ਦੇ ਮਸੀਹਾ ਸਵਰਗਵਾਸੀ ਸਰਦਾਰ ਸੰਤੋਖ ਸਿੰਘ ਰੰਧਾਵਾ ਦੇ ਹੋਣਹਾਰ ਸਪੁੱਤਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨਾਲ 1986 ਵਿੱਚ ਹੋਇਆ। ਬੀਬੀ ਜਤਿੰਦਰ ਕੌਰ ਰੰਧਾਵਾ ਦਾ ਪਿਛੋਕੜ ਵੀ ਰਾਜਨੀਤਿਕ ਪਰਿਵਾਰ ਨਾਲ ਸਬੰਧ ਰੱਖਦਾ ਹੈ ਉਹਨਾਂ ਦੇ ਪਿਤਾ ਜੀ ਸਰਦਾਰ ਨਛੱਤਰ ਪਾਲ ਸਿੰਘ ਬਰਾੜ ਜ਼ਿਲ੍ਹਾ ਕਾਂਗਰਸ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਰਹਿ ਚੁੱਕੇ ਹਨ। ਉਹਨਾਂ ਨੇ ਰਾਜਨੀਤੀ ਦੇ ਦਾਅ ਪੇਚ ਆਪਣੇ ਪਤੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੋ ਉਪ ਮੁੱਖ ਮੰਤਰੀ ਪੰਜਾਬ ਰਹਿ ਚੁੱਕੇ ਹਨ ਅਤੇ ਇਸ ਸਮੇਂ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਹਨ ਉਹਨਾਂ ਤੋਂ ਸਿੱਖੇ ਹਨ। ਬੀਬੀ ਜਤਿੰਦਰ ਕੌਰ ਰੰਧਾਵਾ ਦੀਆਂ ਦੋ ਬੇਟੀਆਂ ਅਤੇ ਇਕ ਬੇਟਾ ਹੈ ਉਹਨਾਂ ਦਾ ਬੇਟਾ ਸਰਦਾਰ ਉਦੇਵੀਰ ਸਿੰਘ ਰੰਧਾਵਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਸਿਆਸਤ ਵਿੱਚ ਵੱਡੀ ਸਾਖ ਰੱਖਦਾ ਹੈ। ਇਥੇ ਇਹ ਗੱਲ ਵਿਸ਼ੇਸ਼ ਤੌਰ ਤੇ ਦੱਸਣਯੋਗ ਹੈ ਕਿ ਜੱਦ ਤੋਂ ਕਾਂਗਰਸ ਹਾਈਕਮਾਂਡ ਨੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਰਾਜਸਥਾਨ ਕਾਂਗਰਸ ਦਾ ਇੰਚਾਰਜ ਬਣਾਇਆ ਹੈ ਉਦੋਂ ਤੋਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਹਰ ਸਰਗਰਮੀ ਵਿੱਚ ਬੜੀ ਨਿਡਰਤਾ ਨਾਲ ਬੀਬੀ ਜਤਿੰਦਰ ਕੌਰ ਰੰਧਾਵਾ ਨੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ ਉਹ ਨਿਮਰਤਾ, ਸਾਦਗੀ, ਗਰੀਬਾਂ ਦੀ ਮਸੀਹਾ ,ਧਾਰਮਿਕ ਬਿਰਤੀ ਦੀ ਮਾਲਕ ਹਨ ਅਤੇ ਹਰੇਕ ਭੈਣ,ਭਰਾ ਦੇ ਦੁੱਖ ਸੁੱਖ ਨੂੰ ਆਪਣਾ ਦੁੱਖ ਸੁੱਖ ਸਮਝ ਕਿ ਹਲਕੇ ਦੇ ਲੋਕਾਂ ਦੇ ਹਰ ਦੁੱਖ ਸੁੱਖ ਵਿੱਚ ਸ਼ਾਮਲ ਹੋ ਹਰੇਕ ਵਿਅਕਤੀ ਦੀ ਹੌਂਸਲਾ ਅਫਜ਼ਾਈ ਕਰਦੇ ਹਨ। ਬੀਬੀ ਜਤਿੰਦਰ ਕੌਰ ਰੰਧਾਵਾ ਦਾ ਭਰਾ ਸਰਦਾਰ ਰਵਿੰਦਰ ਸਿੰਘ ਬੱਬੀ ਬਰਾੜ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਤੇ ਆਪਣੀ ਭੈਣ ਬੀਬੀ ਜਤਿੰਦਰ ਕੋਰ ਰੰਧਾਵਾ ਦੇ ਸਾਰਥੀ ਬਣ ਕਿ 1997 ਤੋਂ ਲੈ ਕਿ ਹੁਣ ਤੱਕ ਜਿਨੀਆਂ ਵੀ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੌਣਾਂ ਹੋ ਚੁਕੀਆਂ ਹਨ ਮੌਹਰੀ ਹੋ ਕਿ ਅਹਿਮ ਰੋਲ ਨਿਭਾਉਂਦੇ ਆ ਰਹੇ ਹਨ।
ਕਿਸ਼ਨ ਚੰਦਰ ਮਹਾਜ਼ਨ