24 ਅਕਤੂਬਰ 1945 ਨੂੰ ਸੰਯੁਕਤ ਰਾਸ਼ਟਰ ਦੀ ਸਥਾਪਨਾ ਹੋਈ ਸੀ
ਚੰਡੀਗੜ੍ਹ, 24 ਅਕਤੂਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਵਿਸ਼ਵ ਦੇ ਇਤਿਹਾਸ ਵਿੱਚ 24 ਅਕਤੂਬਰ ਦੀ ਮਿਤੀ ਨੂੰ ਦਰਜ ਪ੍ਰਮੁੱਖ ਘਟਨਾਵਾਂ ਇਸ ਪ੍ਰਕਾਰ ਹਨ:-
1605: ਅਕਬਰ ਦੀ ਮੌਤ ਤੋਂ ਬਾਅਦ, ਸ਼ਹਿਜ਼ਾਦਾ ਸਲੀਮ ਨੇ ਮੁਗਲ ਸਲਤਨਤ ਦੀ ਵਾਗਡੋਰ ਸੰਭਾਲੀ। ਇਤਿਹਾਸ ਵਿੱਚ ਉਸਨੂੰ ਜਹਾਂਗੀਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
1775: ਭਾਰਤ ਦੇ ਆਖ਼ਰੀ ਮੁਗ਼ਲ ਸ਼ਾਸਕ ਬਹਾਦਰ ਸ਼ਾਹ ਜ਼ਫ਼ਰ ਦਾ ਜਨਮ ਹੋਇਆ ਸੀ।
1851: ਕਲਕੱਤਾ (ਹੁਣ ਕੋਲਕਾਤਾ) ਅਤੇ ਡਾਇਮੰਡ ਹਾਰਬਰ ਵਿਚਕਾਰ ਪਹਿਲੀ ਅਧਿਕਾਰਤ ਟੈਲੀਗ੍ਰਾਫ ਲਾਈਨ ਦੀ ਸ਼ੁਰੂਆਤ ਹੋਈ ਸੀ।
1914: ਮਹਾਨ ਸੁਤੰਤਰਤਾ ਸੈਨਾਨੀ ਲਕਸ਼ਮੀ ਸਹਿਗਲ ਦਾ ਜਨਮ ਹੋਇਆ ਸੀ।
1921: ਦੇਸ਼ ਦੇ ਸਭ ਤੋਂ ਮਸ਼ਹੂਰ ਅਤੇ ਸਤਿਕਾਰਤ ਕਾਰਟੂਨਿਸਟ ਆਰ ਕੇ ਲਕਸ਼ਮਣ ਦਾ ਜਨਮ ਹੋਇਆ ਸੀ। “ਕੌਮਨ ਮੈਨ” ਦੇ ਜ਼ਰੀਏ, ਲਕਸ਼ਮਣ ਨੇ ਦੇਸ਼ ਦੇ ਭਖਦੇ ਮਸਲਿਆਂ ਨੂੰ ਬਹੁਤ ਵਿਅੰਗਮਈ ਸ਼ੈਲੀ ਵਿਚ ਪੇਸ਼ ਕਰਨ ਦੀ ਕਲਾ ਵਿਚ ਮੁਹਾਰਤ ਹਾਸਲ ਕੀਤੀ ਸੀ।
1945: ਸੰਯੁਕਤ ਰਾਸ਼ਟਰ ਦੀ ਸਥਾਪਨਾ ਹੋਈ ਸੀ।
1954: ਮਹਾਨ ਆਜ਼ਾਦੀ ਘੁਲਾਟੀਏ ਅਤੇ ਸਿਆਸਤਦਾਨ ਰਫੀ ਅਹਿਮਦ ਕਿਦਵਈ ਦਾ ਦਿਹਾਂਤ ਹੋਇਆ ਸੀ।
1984: ਭਾਰਤ ਦੀ ਪਹਿਲੀ ਮੈਟਰੋ ਰੇਲ ਸੇਵਾ ਸ਼ੁਰੂ ਹੋਈ ਸੀ। ਪਹਿਲੀ ਮੈਟਰੋ ਕਲਕੱਤਾ (ਕੋਲਕਾਤਾ) ਵਿੱਚ ਚਲਾਈ ਗਈ ਅਤੇ ਬਾਅਦ ਵਿੱਚ ਇਹ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਆਵਾਜਾਈ ਦੇ ਇੱਕ ਪ੍ਰਮੁੱਖ ਸਾਧਨ ਵਜੋਂ ਉਭਰੀ।
1997: ਕੇਰਲ ਵਿੱਚ ਵਿਦਿਅਕ ਸੰਸਥਾਵਾਂ ਵਿੱਚ ਰੈਗਿੰਗ ‘ਤੇ ਪਾਬੰਦੀ ਲਗਾ ਦਿੱਤੀ ਗਈ। ਬਾਅਦ ਵਿੱਚ ਵਿਦਿਅਕ ਅਦਾਰਿਆਂ ਵਿੱਚ ਫੈਲੀ ਇਸ ਬੁਰਾਈ ਉੱਤੇ ਦੇਸ਼ ਭਰ ਵਿੱਚ ਪਾਬੰਦੀ ਲਗਾ ਦਿੱਤੀ ਗਈ ਅਤੇ ਇਸ ਵਿਰੁੱਧ ਬਕਾਇਦਾ ਮੁਹਿੰਮ ਚਲਾਈ ਗਈ ਸੀ।
2000: ਭਾਰਤੀ ਰਾਸ਼ਟਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਸੀਤਾਰਾਮ ਕੇਸਰੀ ਦਾ ਦਿਹਾਂਤ ਹੋਇਆ ਸੀ।
2003: ਬ੍ਰਿਟੇਨ ਨੇ ਸੁਪਰਸੋਨਿਕ ਯਾਤਰੀ ਜਹਾਜ਼ਾਂ ਨੂੰ ਅਲਵਿਦਾ ਕਹਿ ਦਿੱਤਾ ਸੀ। ਇਸ ਸ਼੍ਰੇਣੀ ਦੇ ਆਖਰੀ ਜਹਾਜ਼ ਨੇ ਹੀਥਰੋ ਹਵਾਈ ਅੱਡੇ ਤੋਂ ਉਡਾਣ ਭਰੀ ਸੀ।
2004: ਬ੍ਰਾਜ਼ੀਲ ਨੇ ਪੁਲਾੜ ਵਿੱਚ ਪਹਿਲਾ ਸਫਲ ਰਾਕੇਟ ਪ੍ਰੀਖਣ ਕੀਤਾ ਸੀ।
2013: ਮਸ਼ਹੂਰ ਭਾਰਤੀ ਪਲੇਬੈਕ ਗਾਇਕ ਮੰਨਾ ਡੇ ਦਾ ਦਿਹਾਂਤ ਹੋਇਆ ਸੀ।
2017: ਮਸ਼ਹੂਰ ਠੁਮਰੀ ਗਾਇਕਾ ਗਿਰਿਜਾ ਦੇਵੀ ਦਾ ਦਿਹਾਂਤ ਹੋਇਆ ਸੀ।