ਔਰਤਾਂ ਚ ਪੇਡੂ ਦਾ ਦਰਦ (PID): ਕਾਰਨ ਅਤੇ ਇਲਾਜ

ਸਿਹਤ

ਡਾ ਅਜੀਤਪਾਲ ਸਿੰਘ ਐਮ ਡੀ

ਲਗਭਗ ਇੱਕ ਤਿਹਾਈ ਔਰਤਾਂ ਆਪਣੇ ਜੀਵਨ ਅਰਸੇ ਦੌਰਾਨ ਕਦੀ ਨਾ ਕਦੀ ਪੇਡੂ ਦੇ ਦਰਦ ਤੋਂ ਪੀੜਤ ਮਹਿਸੂਸ ਕਰਦੀਆਂ ਹਨ l ਪਹਿਲਾਂ ਜਦ ਵੀ ਉਹ ਇਹ ਗੱਲ ਦੀ ਸ਼ਿਕਾਇਤ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਕਰਦਿਆਂ ਹਨ ਤਾਂ ਅਕਸਰ ਉਹਨਾਂ ਨੂੰ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਹੈ ਕਿ ਦਰਦ ਉਹਨਾਂ ਦੇ ਦਿਮਾਗ ਵਿੱਚ ਹੈ,ਪਰ ਹੁਣ ਅਧੁਨਿਕ ਮਸ਼ੀਨਾਂ ਤੇ ਜਾਂਚ ਰਾਹੀਂ ਖਤਰਨਾਕ ਦਰਦ ਤੇ ਇਸ ਦੇ ਕਾਰਨ ਨੂੰ ਭਾਂਪ ਲਿਆ ਜਾਂਦਾ ਹੈ,ਜਿਸ ਦਾ ਨਾਂ ਹੈ ਪੈਲਵਿਕ ਇਨਫਲੇਮੇਟਰੀ ਡਸੀਜ਼ (PID) ਜਾਂ ਪੈਲਵਿਕ ਇੰਨਜੈਕਸ਼ਨ ਸਿੰਡਰੋਮ l ਦਰਅਸਲ ਇਸ ਪੀਆਈਡੀ ਦਾ ਸਬੰਧ ਪੇਲਵਿਕ (ਯਾਨੀ ਧੁੰਨੀ ਤੋਂ ਹੇਠਲੇ ਹਿੱਸੇ-ਪੇਡੂ) ਨਾਲ ਹੈ ਜਿਸ ਦੀ ਜਾਂਚ ਤੇ ਪਹਿਲਾਂ ਏਨਾ ਧਿਆਨ ਨਹੀਂ ਦਿੱਤਾ ਜਾਂਦਾ ਸੀ ਅਤੇ ਔਰਤਾਂ ਇਸ ਦਰਦ ਨਾਲ ਲਾਚਾਰ ਹੋ ਕੇ ਰਹਿ ਜਾਂਦੀਆਂ ਸਨ l

ਜੇ ਇਸ ਦੇ ਕਾਰਨਾਂ ਦੀ ਗੱਲ ਕੀਤੀ ਜਾਵੇ ਤਾਂ ਅਨੇਕਾਂ ਕਾਰਨ ਹੋ ਸਕਦੇ ਹਨ, ਪਰ ਇੱਕ ਵੱਡਾ ਕਾਰਨ ਹੁੰਦਾ ਹੈ ਅੰਡੇਦਾਨੀ ਚ ਕੁਝ ਰਕਤ ਵਹਿਣੀਆਂ ਅਜਿਹੀਆਂ ਹੁੰਦੀਆਂ ਹਨ ਜੋ ਕਿ ਕਿ ਸਹੀ ਢੰਗ ਨਾਲ ਕੰਮ ਨਹੀਂ ਕਰਦੀਆਂ ਤੇ ਖੂਨ ਨੂੰ ਜਮਾ ਦਿੰਦੀਆਂ ਹਨ l ਇਹ ਹਾਲਤ ਅਜਿਹੀ ਹੁੰਦੀ ਹੈ ਜਿਵੇਂ ਕਿ ਲੱਤਾਂ-ਪੈਰਾਂ ਚ ਨਾੜਾਂ ਦਾ ਫੁੱਲਣਾ (ਵੈਰੀਕੋਜ਼ ਵੈਨਜ਼ ਹੋਣਾ), ਅਸਲ ਵਿੱਚ ਸਰੀਰ ਚ ਕਈ ਰਕਤ ਵਹਿਣੀਆਂ ਅਜਿਹੀਆਂ ਹੁੰਦੀਆਂ ਹਨ ਜਿੰਨਾ ਚ ਛੋਟੇ ਛੋਟੇ ਵਾਲਵ ਹੁੰਦੇ ਹਨ,ਜੋ ਕੇ ਬਲੱਡ ਸਪਲਾਈ ਸਹੀ ਦਿਸ਼ਾ ਚ ਪਹੁੰਚਾਉਂਦੇ ਹਨ ਤਾਂ ਕਿ ਖੂਨ ਦਿਲ ਤੱਕ ਪਹੁੰਚਦਾ ਰਹੇ l ਇਹ ਬਲਵ ਉਸ ਛੋਟੇ ਦਰਵਾਜੇ ਵਾਂਗੂ ਹੁੰਦੇ ਹਨ,ਜੋ ਖੂਨ ਦੀ ਸਪਲਾਈ ਅੱਗੇ ਜਾਂਦਿਆਂ ਹੀ ਬੰਦ ਹੋ ਜਾਂਦੇ ਹਨ ਤਾਂ ਕਿ ਖੂਨ ਉਲਟ ਦਿਸ਼ਾ ਚ ਨਾ ਵਹਿ ਸਕੇ ਪਰ ਜਦ ਖੂਨ ਵਾਲਵ ਦੇ ਅੰਦਰ ਹੀ ਜਮਾ ਹੋ ਜਾਂਦਾ ਹੈ ਤੇ ਇੱਕ ਆਮ ਪ੍ਰਕਿਰਿਆ ਵਾਂਗੂੰ ਵਹਿ ਨਹੀਂ ਸਕਦਾ ਤਾਂ ਅਜਿਹੀ ਹਾਲਤ ਵਿੱਚ ਪੈਲਵਕ (ਪੇਡੂ) ਭਾਗ ਵਿੱਚ ਵੀ ਜਦ ਅਜਿਹੀਆਂ ਰਕਤ ਵਹਿਣੀਆਂ ਦਾ ਝੁਰਮਟ ਹੋ ਜਾਂਦਾ ਹੈ ਤਾਂ ਉਸਨੂੰ ਪੈਲਵਿਕ ਕੰਜੈਕਸ਼ਨ ਸਿੰਡਰੋਮ ਕਿਹਾ ਜਾਂਦਾ ਹੈ ਅਤੇ ਇਸ ਸਮੱਸਿਆ ਨਾਲ ਬੱਚੇਦਾਨੀ ਦਾ ਨੁਕਸਾਨ ਹੋ ਸਕਦਾ ਹੈ l

ਕੀ ਇਸ ਦਾ ਕੋਈ ਖਤਰਾ ਵੀ ਹੁੰਦਾ ਹੈ ?

ਲਗਭਗ 20 ਤੋਂ 50 ਸਾਲਾਂ ਦੀਆਂ ਸਾਰੀਆਂ ਔਰਤਾਂ ਚ ਪੈਲਵਿਕ ਕੰਜੈਕਸ਼ਨ ਸਿੰਡਰੋਮ ਤਾਂ ਹੁੰਦਾ ਹੀ ਹੈ ਪਰ ਇਹ ਜਰੂਰੀ ਨਹੀਂ ਕਿ ਸਾਰਿਆਂ ਚ ਇਹ ਲੱਛਣ ਉਭਰਨ l ਵੈਸੇ ਇਸ ਦੀ ਸ਼ਨਾਖਤ ਜਾਂ ਪਹਿਚਾਣ ਇਸ ਲਈ ਮੁਸ਼ਕਿਲ ਹੁੰਦੀ ਹੈ ਕਿਉਂਕਿ ਪੈਲਵਿਕ ਅਲਟਰਾਸਾਉਂਡ ਦੌਰਾਨ ਜਦ ਔਰਤਾਂ ਲੇਟ ਜਾਂਦੀਆਂ ਹਨ ਤਾਂ ਵੈਰੀਕੋਜ਼ (ਫੁੱਲੀਆਂ ਹੋਈਆਂ ਨਸਾਂ) ਦਿਸਦੀਆਂ ਨਹੀਂ ਤੇ ਜਾਂਚ ਬੇਕਾਰ ਹੋ ਜਾਂਦੀ ਹੈ ਤੇ ਪਤਾ ਨਹੀਂ ਲਗਦਾ ਕਿ ਉਹਨਾਂ ਨੂੰ ਇਹ ਭਿਆਨਕ ਦਰਦ ਕਿਉਂ ਹੋ ਰਿਹਾ ਹੈ l ਇਸ ਨਾਲ ਉਹਨਾਂ ਨੂੰ ਤਕਲੀਫ ਹੁੰਦੀ ਹੈ l ਨਾਲ ਹੀ ਉਹਨਾਂ ਦੇ ਸ਼ੁਭਚਿੰਤਕਾਂ ਤੇ ਪ੍ਰੀਵਾਰਕ ਮੈਂਬਰਾਂ ਨੂੰ ਵੀ ਮਾਨਸਿਕ ਦੁੱਖ ਹੁੰਦਾ ਹੈ l ਕਾਰਨ ਪਤਾ ਨਾ ਹੋਣ ਕਰਕੇ ਇਲਾਜ ਮੁਹਈਆ ਹੋਣ ਦੇ ਬਾਵਜੂਦ ਵੀ ਔਰਤਾਂ ਨੂੰ ਸਹੀ ਇਲਾਜ ਨਹੀਂ ਮਿਲਦਾ l

ਲੱਛਣ ਕੀ ਹੁੰਦੇ ਹਨ ?

ਵੈਸੇ ਤਾਂ ਰੋਗੀ ਇਹ ਦਰਦ ਅਕਸਰ ਮਹਿਸੂਸ ਕਰਦੀ ਹੀ ਰਹਿੰਦੀ ਹੈ ਪਰ ਹੇਠ ਲਿਖੇ ਕਾਰਨਾਂ ਕਰਕੇ ਕਮਰ ਦੇ ਹੇਠਾਂ ਤੇ ਪੇਡੂ ਵਾਲੇ ਹਿੱਸੇ ਵਿੱਚ ਦਰਦ ਬੇਹਦ ਵੱਧ ਤੋਂ ਵੱਧ ਹੋ ਜਾਂਦਾ ਹੈ l ਸੰਭੋਗ ਸਮੇਂ,ਮਹਾਂਵਾਰੀ ਦੌਰਾਨ, ਯੋਨੀ ਦੇ ਦਰਦ, (ਲਕੋਰੀਆ ਆਦਿ), ਖੜੇ ਹੋਣ ਵਾਲੀ ਥਕਾਵਟ ਦੌਰਾਨ, ਗਰਭ ਅਵਸਥਾ, ਕੁੱਲਿਆਂ ਜਾਂ ਪਿੰਜਣੀਆਂ ਚ ਵੇਰਿਕੋਜ਼ (ਨਸਾਂ ਦੇ ਗੁੱਛੇ), ਬਲੈਂਡਰ ਚ ਅਸਹਿਜਤਾ ਆਦਿ l

ਇਸ ਰੋਗ ਦਾ ਖਤਰਾ :

ਉਹ ਔਰਤਾਂ ਜੋ ਦੋ ਵਾਰੀ ਗਰਭਵਤੀ ਹੋ ਚੁੱਕੀਆਂ ਹੁੰਦੀਆਂ ਹਨ ਤੇ ਜਿਨਾਂ ਨੂੰ ਪਹਿਲਾ ਤੋਂ ਹੀ ਵੇਰੀਕੋਜ਼ ਵੇਨਜ਼ ਦੀ ਸਮੱਸਿਆ ਹੈ l ਹਾਰਮੋਨਲ ਅਸੰਤੁਲਿਨ,ਪੋਲੀਸਿਸਟਿਕ ਅੰਡੇਦਾਨੀ (polycystic ovary) ਆਦਿ l

ਇਸ ਮਰਜ ਦੀ ਪਹਿਚਾਣ ਹੋਣ ਪਿੱਛੋਂ ਇੰਟਰਵੈਂਸ਼ਨਲ ਰੇਡੀਓਲੋਜੀ ਦੀ ਮਦਦ ਨਾਲ ਇਸ ਦਾ ਇਲਾਜ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਇਸ ਅਮਲ ਚ ਮਰੀਜ਼ ਨੂੰ ਬੇਹੋਸ਼ ਨਹੀਂ ਕੀਤਾ ਜਾਂਦਾ ਹੈ ਤੇ ਔਰਤ ਨੂੰ ਹਸਪਤਾਲ ਚ ਸਿਰਫ ਇੱਕ ਦਿਨ ਹੀ ਰੁਕਣਾ ਪੈਂਦਾ ਹੈ l ਇਸ ਪ੍ਰਕਿਰਿਆ ਪਿੱਛੋਂ ਜਿਆਦਾਤਰ ਔਰਤਾਂ ਇੱਕ ਤੋਂ ਤਿੰਨ ਦਿਨਾਂ ਵਿੱਚ ਆਮ ਰੂਪ ਚ ਕੰਮਕਾਰ ਕਰਨ ਲਗਦੀਆਂ ਹਨ l ਦਰਅਸਲ ਇਸ ਅਮਲ ਦੌਰਾਨ ਇੱਕ ਇੰਟਰਵੈਨਸ਼ਨਲ ਰੇਡੀਓਲੋਜਿਸਟ ਚਮੜੀ ਤੇ ਇੱਕ ਅਤੀ ਸੂਖਮ ਸੁਰਾਖ ਕਰਕੇ ਪੇਟ ਦੇ ਹੇਠਲੇ ਹਿੱਸੇ ਤੋਂ ਨਾਲ ਹੀ ਇੱਕ ਨਾਲੀ (ਕਥੀਟਰ) ਪਾ ਕੇ ਇੰਜੀਓਗਰਾਫੀ ਕਰਦਾ ਹੈ ਫਿਰ ਪ੍ਰਭਾਵਿਤ ਵੇਨ ਤੱਕ ਛੋਟਾ ਜਿਹਾ ਛੱਲਾ (ਕੋਆਇਲ ਜਾਂ ਸਟੰਟ) ਪਾਇਆ ਜਾਂਦਾ ਹੈ,ਜੋ ਕਿ ਅਕਸਰ ਪੈਰਾਂ ਚ ਵੀ ਵੈਰੀਕੋਜ਼ ਵੇਨਜ਼ ਨੂੰ ਠੀਕ ਕਰਨ ਲਈ ਵਰਤੇ ਜਾਂਦੇ ਹਨ l ਇਸ ਛੱਲੇ ਜਾਂ ਕੋਆਇਲ ਨਾਲ ਵੈਰੀਕੋਜ਼ ਵੇਨਜ਼ ਨੂੰ ਠੀਕ ਕਰ ਦਿੱਤਾ ਜਾਂਦਾ ਹੈ।

ਲਾਭ : ਇਹ ਖਾਤਰ ਮਰੀਜ਼ ਨੂੰ ਬੇਹੋਸ਼ ਕਰਨ ਦੀ ਲੋੜ ਨਹੀਂ ਪੈਂਦੀ l ਚਮੜੀ ਤੇ ਇੱਕ ਬਰੀਕ ਸੁਰਾਖ ਕਰਕੇ ਇਹ ਅਮਲ ਕੀਤਾ ਜਾਂਦਾ ਹੈ। ਰੋਗੀ ਦੂਜੀਆਂ ਤਕਨੀਕਾਂ ਦੇ ਮੁਕਬਲਤਨ ਛੇਤੀ ਠੀਕ ਹੁੰਦੇ ਹਨ l ਪੇਟ ਤੇ ਓਪਰੇਸ਼ਨ ਦਾ ਕੋਈ ਦਾਗ ਨਹੀਂ ਰਹਿੰਦਾ l ਇਸ ਤਕਨੀਕ ਨੂੰ ਵਾਰ ਵਾਰ ਕਰਨ ਦੀ ਲੋੜ ਨਹੀਂ ਰਹਿੰਦੀ l ਖੂਨ ਦਾ ਕੋਈ ਨੁਕਸਾਨ ਨਹੀਂ ਹੁੰਦਾ ਜਾਂ ਫਿਰ ਖੂਨ ਚੜਾਉਣ ਦਾ ਕੋਈ ਲੋੜ ਨਹੀਂ ਪੈਂਦੀ l ਇਹ ਪ੍ਰਕਿਰਿਆ ਰੋਗੀਆਂ ਲਈ ਭਾਵੁਕ,ਆਰਥਕ ਤੇ ਸ਼ਰੀਰਕ ਤੌਰ ਤੇ ਪੂਰੀ ਤਰ੍ਹਾਂ ਫਾਇਦੇਮੰਦ ਸਾਬਤ ਹੁੰਦੀ ਹੈ l

ਕੁੱਝ ਹੋਰ ਜਰੂਰੀ ਗੱਲਾਂ :

ਪੈਲਵਿਕ ਇੰਜੈਕਸ਼ਨ ਸਿੰਡਰੋਮ ਤੋਂ ਪੀੜਤ ਔਰਤਾਂ ਲਗਭਗ 45 ਸਾਲ ਤੋਂ ਘੱਟ ਉਮਰ ਦੀਆਂ ਹਨ ਅਤੇ ਉਹਨਾਂ ਚ ਪ੍ਰਜਣ ਸਮਰਥਾ ਵੀ ਬਰਕਰਾਰ ਰਹਿੰਦੀ ਹੈ l ਬੱਚੇਦਾਨੀ ਚ ਨੀਚੇ ਮੌਜੂਦ ਵੈਰੀਕੋਜ਼ ਗਰਭ ਧਾਰਨ ਦੇ ਕਾਰਨ ਵਧ ਜਾਂਦੀਆਂ ਹਨ l ਪਰ ਉਹਨਾਂ ਕੇਸਾਂ ਚ ਪੈਲਵਿਕ ਕੰਜੈਕਸ਼ਨ ਸਿੰਡਰੋਮ ਨੂੰ ਘੱਟ ਪਾਇਆ ਜਾਂਦਾ ਹੈ ਜਿੱਥੇ ਗਰਭ ਧਾਰਨ ਨਾ ਕੀਤਾ ਗਿਆ ਹੋਵੇ l ਔਰਤ ਰੋਗਾਂ ਦੇ ਮਾਹਰ ਡਾਕਟਰਾਂ ਪਾਸ ਆਉਣ ਵਾਲੀਆਂ ਔਰਤਾਂ ਤੋਂ 15 ਫੀਸਦੀ ਔਰਤਾਂ ਪੈਲਵਿਕ ਕੰਜੈਕਸ਼ਨ ਸਿੰਡਰੋਮ ਦਾ ਸ਼ਿਕਾਰ ਹੁੰਦੀਆਂ ਹਨ l ਅਧਿਆਇਨਾ ਤੋਂ ਪਤਾ ਲੱਗਦਾ ਹੈ ਕਿ ਕਰੋਨਿਕ ਪਿਲਵਿਕ ਪੇਨ/ਦਰਦ ਤੇ 30 ਫੀਸਦੀ ਕੇਸਾਂ ਚ ਦਰਦ ਦਾ ਕਾਰਨ ਪੈਲਵਿਕ ਕੰਜੇਕਸ਼ਨ ਕੰਡੀਸ਼ਨ ਸਿੰਡਰੋਮ ਹੀ ਹੁੰਦਾ ਹੈ ਬਾਕੀ ਦੇ ਹੋਰ 15 ਫੀਸਦੀ ਕੇਸਾਂ ਚ ਹੋਰ ਕਾਰਨ ਵੀ ਹੋ ਸਕਦੇ ਹਨ

-ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ

98156 29301

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।